ਡੋਪ ਟੈਸਟ ''ਚੋਂ ਫੇਲ੍ਹ ਹੋਇਆ ਨੌਜਵਾਨ ਐਥਲੀਟ ਰੋਹਿਤ, ਵਾਪਸ ਲਿਆ ਜਾ ਸਕਦੈ ਏਸ਼ੀਆਈ ਤਮਗਾ

05/27/2017 5:22:49 PM

ਨਵੀਂ ਦਿੱਲੀ —ਜੈਵਲਿਨ ਥਰੋਅ ਐਥਲੀਟ ਰੋਹਿਤ ਯਾਦਵ ਤੋਂ ਏਸ਼ੀਆਈ ਨੌਜਵਾਨ ਐਥਲੇਟਿਕਸ ਚੈਂਪੀਅਨਸ਼ਿਪ 'ਚ ਜਿੱਤਾ ਹੋਇਆ ਚਾਂਦੀ ਤਮਗਾ ਵਾਪਸ ਲਿਆ ਜਾ ਸਕਦਾ ਹੈ ਕਿਉਂਕਿ ਉਸ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਪਾਜੀਟਿਵ ਪਾਇਆ ਗਿਆ। 16 ਸਾਲ ਦੇ ਯਾਦਵ ਨੂੰ ਅਸਥਾਈ ਮੁਅੱਤਲੀ ਦੇ ਅੰਤਰਗਤ ਰੱਖਿਆ ਗਿਆ ਹੈ, ਉਸ ਨੂੰ 'ਏ' ਨਮੂਨਾ 'ਸਟੈਨੋਜੋਲੋਲ' ਲਈ ਪਾਜੀਟਿਵ ਪਾਇਆ ਗਿਆ ਹੈ। ਯਾਦਵ ਨੇ 2016 ਵਿਸ਼ਵ ਸਕੂਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ। 
ਭਾਰਤੀ ਐਥਲੇਟਿਕਸ ਮਹਾਸੰਘ ਦੇ ਇਕ ਚੋਟੀ ਅਧਿਕਾਰੀ ਨੇ ਪੀ. ਟੀ. ਆਈ. ਨੂੰ ਕਿਹਾ ਕਿ ਰੋਹਿਤ ਨੂੰ ਸਟੈਨੋਜੋਲੋਲ ਦਾ ਪਾਜੀਟਿਵ ਪਾਇਆ ਗਿਆ ਹੈ ਅਤੇ ਉਸ ਨੂੰ ਅਸਥਾਈ ਮੁਅੱਤਲੀ ਦੇ ਅੰਤਰਗਤ ਰੱਖਿਆ ਗਿਆ ਹੈ। ਉਸ ਨੇ ਕਿਹਾ ਅਜੇ ਸਿਰਫ ਉਸ ਦਾ 'ਏ' ਨਮੂਨਾ ਹੀ ਟੈਸਟ ਕੀਤਾ ਗਿਆ ਹੈ ਅਤੇ ਏ. ਐਫ. ਆਈ. ਨੂੰ 23 ਮਈ ਨੂੰ ਟੈਸਟ ਦੇ ਨਤੀਜੇ ਮਿਲੇ, ਜੋ ਬੈਂਕਾਕ 'ਚ ਏਸ਼ੀਆਈ ਨੌਜਵਾਨ ਐਥਲੇਟਿਕ ਚੈਂਪੀਅਨਸ਼ਿਪ ਦਾ ਆਖਰੀ ਦਿਨ ਸੀ।
ਏ. ਐਫ. ਆਈ. ਨੂੰ ਡੋਪ ਨਤੀਜੇ ਦਾ ਪਤਾ ਨਹੀਂ ਸੀ, ਇਸ ਲਈ ਉਸ ਨੂੰ ਇਸ ਦੇ ਲਈ ਭੇਜ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਦੌਰਾਨ ਹੋਇਆ ਟੈਸਟ ਸੀ, ਜੋ ਪਿਛਲੇ ਮਹੀਨੇ ਹੈਦਰਾਬਾਦ 'ਚ ਰਾਸ਼ਟਰੀ ਨੌਜਵਾਨ ਚੈਂਪੀਅਨਸ਼ਿਪ ਦੌਰਾਨ ਕੀਤਾ ਗਿਆ ਸੀ। ਦੂਜੀ ਏਸ਼ੀਆਈ ਨੌਜਵਾਨ ਐਥਲੇਟਿਕਸ ਚੈਂਪੀਅਨਸ਼ਿਪ ਥਾਈਲੈਂਡ ਦੇ ਬੈਂਕਾਕ 'ਚ 20 ਤੋਂ 23 ਮਈ ਤੱਕ ਆਯੋਜਿਤ ਹੋਈ।