ਮਾਂ ਹੈ ਬਸ 'ਚ ਕੰਡਕਟਰ, ਹੁਣ ਬੇਟੇ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ 'ਚ ਜਗ੍ਹਾ

09/04/2019 1:46:21 PM

ਸਪੋਰਟਸ ਡੈਸਕ : ਜੇਕਰ ਸੱਚੇ ਮਨ ਨਾਲ ਆਪਣੇ ਟੀਚੇ ਨੂੰ ਹਾਸਲ ਕਰਨ 'ਚ ਲੱਗ ਜਾਓ ਤਾਂ ਦੁਨੀਆ ਵਿਚ ਕੁਝ ਵੀ ਮੁਸ਼ਕਿਲ ਨਹੀਂ ਹੈ। ਤੁਸੀਂ ਆਪਣੀ ਇੱਛਾ ਮੁਤਾਬਕ ਕਿਸੇ ਵੀ ਚੀਜ਼ ਨੂੰ ਹਾਸਲ ਕਰ ਸਕਦੇ ਹੋ ਅਤੇ ਕਿਸੇ ਨੇ ਸਹੀ ਕਿਹਾ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹੀ ਹੀ ਇਕ ਹੋਰ ਪ੍ਰੇਰਣਾਦਾਇਕ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਜਾਣਨਾ ਹਰ ਕ੍ਰਿਕਟ ਪ੍ਰੇਮੀ ਲਈ ਜ਼ਰੂਰੀ ਹੈ। ਅਜਿਹੀ ਹੀ ਇਕ ਮਹਿਲਾ ਜੋ ਮੁੰਬਈ ਵਿਚ ਬਸ ਕੰਡਕਟਰ ਹੈ ਜਿਸਦਾ ਬੇਟਾ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ। ਅਗਲੇ ਮਹੀਨੇ ਉਸ ਮਹਿਲਾ ਦਾ ਬੇਟਾ ਸ਼੍ਰੀਲੰਕਾ ਵਿਚ ਯੂਥ ਏਸ਼ੀਆ ਕੱਪ ਖੇਡੇਗਾ। ਇਸ ਟੀਮ ਦੇ ਕਪਤਾਨ ਧਰੁਵ ਚੰਦ ਜੁਰੇਲ ਹੋਣਗੇ। ਜਿਸ ਖਿਡਾਰੀ ਦੇ ਬਾਰੇ ਵਿਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਦਾ ਨਾਂ ਅਥਰਵ ਅੰਕੋਲੇਕਰ ਹੈ।

18 ਸਾਲਾ ਅਥਰਵ ਅੰਕੋਲੇਕਰ ਨੇ ਆਪਣੀ ਮਾਂ ਦੇ ਨਾਲ-ਨਾਲ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕਰ ਦਿੱਤਾ ਹੈ।  ਉਸਦੇ ਪਿਤਾ ਦਾ ਦਿਹਾਂਤ ਕਾਫੀ ਦੇਰ ਪਹਿਲਾਂ ਹੀ ਹੋ ਚੁੱਕਾ ਹੈ। ਦੱਸ ਦਈਏ ਕਿ ਜਦੋਂ ਅਰਥਵ 9 ਸਾਲ ਦੇ ਸਨ, ਤਦ ਉਸਦੇ ਪਿਤਾ ਵਿਨੋਦ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਅਥਰਵ ਦੀ ਮਾਂ ਵੈਦੇਹੀ ਨੇ ਕਾਫੀ ਮਿਹਨਤ ਕਰਦਿਆਂ ਅਥਰਵ ਦਾ ਪਾਲਣ-ਪੋਸ਼ਣ ਕੀਤਾ। ਅਥਰਵ ਖੱਬੇ ਹੱਥ ਦੇ ਸਪਿਨਰ ਹਨ। ਉਸ ਨੇ ਇਕ ਦਿਨ ਅਭਿਆਸ ਮੈਚ ਦੌਰਾਨ ਸਚਿਨ ਤੇਂਦੁਲਕਰ ਨੂੰ ਆਊਟ ਕਰ ਦਿੱਤਾ ਸੀ। ਸਚਿਨ ਉਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਸਾਈਨ ਕੀਤੇ ਗਲਬਸ ਅਥਰਵ ਨੂੰ ਦੇ ਦਿੱਤੇ। ਉਸਨੇ ਹੁਣ ਤਕ ਇੰਡੀਆ-ਬੀ ਅੰਡਰ-19 ਲਈ ਇੰਡੀਆ-ਏ ਅੰਡਰ-19 ਅਤੇ ਅਫਗਾਨ ਅੰਡਰ-19 ਟੀਮ ਲਈ 3 ਮੈਚ ਖੇਡੇ ਹਨ।

ਅੰਡਰ-19 ਲਈ ਬੇਟੇ ਦੇ ਚੁਣੇ ਜਾਣ ਤੋਂ ਬਾਅਦ ਉਸਦੀ ਮਾਂ ਵੈਦੇਹੀ ਨੇ ਕਿਹਾ, ''ਮੈਨੂੰ ਹੋਰ ਕਰਮਚਾਰੀਆਂ ਅਤੇ ਰਿਸ਼ਤੇਦਾਰਾਂ ਦੇ ਸੰਦੇਸ਼ ਮਿਲੇ। ਮੈਂ ਅਸਲ ਵਿਚ ਉਨ੍ਹਾਂ ਸਾਰਿਆਂ ਦੀ ਆਭਾਰੀ ਹਾਂ। ਮੇਰੇ ਲਈ ਇਹ ਮਾਣ ਕਰਨ ਦਾ ਪਲ ਹੈ। ਮੇਰੇ ਪਤੀ ਵਿਨੋਦ ਵੀ ਬੈਸਟ ਵਿਚ ਬਸ ਕੰਡਕਟਰ ਸੀ ਅਤੇ ਮੇਰੇ ਪਰਿਵਾਰ ਵਿਚ ਉਹ ਇਕਲੌਤੇ ਕਮਾਉਣ ਵਾਲੇ ਵਿਅਕਤੀ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮੈਂ ਆਪਣੇ ਦੋਸਤ ਦੀ ਮਦਦ ਨਾਲ ਆਪਣੇ ਘਰ 'ਚ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਕਿਸਮਤ ਨਾਲ ਮੇਰੇ ਪਤੀ ਦੀ ਨੌਕਰੀ ਮੈਨੂੰ ਮਿਲ ਗਈ। ਮੈਂ ਬੈਸਟ ਦੀ ਆਭਾਰੀ ਹਾਂ, ਕਿਉਂਕਿ ਉਨ੍ਹਾਂ ਦੀ ਵਜ੍ਹਾ ਨਾਲ ਆਪਣੇ ਬੇਟੇ ਦੇ ਸੁਪਨਿਆਂ ਨੂੰ ਪੂਰਾ ਕਰ ਸਕੀ ਹਾਂ।''