ਆਈ. ਐੱਮ. ਸੀ. ਏ. ਮਾਈਂਡ ਵਿਸ਼ਵ ਚੈਂਪੀਅਨਸ਼ਿਪ ''ਚ ਵਿਦਿਤ ਰੈਪਿਡ ''ਚ ਤੀਜੇ ਸਥਾਨ ''ਤੇ

05/16/2019 2:29:59 PM

ਹੇਂਗਸੁਈ (ਨਿਕਲੇਸ਼ ਜੈਨ)— ਆਈ. ਐੱਮ. ਸੀ. ਏ. ਮਾਈਂਡ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਤਰੰਜ ਦੇ ਰੈਪਿਡ ਅਤੇ ਬਲਿਟਜ਼ ਮੁਕਾਬਲੇ ਪੁਰਸ਼ ਅਤੇ ਮਹਿਲਾ ਵਰਗ ਵਿਚ 18 ਮਈ ਤੱਕ ਖੇਡੇ ਜਾਣਗੇ। ਪ੍ਰਤੀਯੋਗਿਤਾ ਵਿਚ ਵਿਸ਼ਵ ਸ਼ਤਰੰਜ ਸੰਘ ਨੇ ਹਰ ਵਰਗ ਵਿਚ 16 ਖਿਡਾਰੀਆਂ ਦੀ ਚੋਣ ਕੀਤੀ ਹੈ। ਹਾਲਾਂਕਿ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਤੇ ਨੰਬਰ-2 ਫੇਬੀਆਨੋ ਕਾਰੂਆਨਾ ਵਰਗੇ ਖਿਡਾਰੀਆਂ ਨੇ ਪ੍ਰਤੀਯੋਗਿਤਾ ਵਿਚ ਹਿੱਸਾ ਨਹੀਂ ਲਿਆ ਹੈ, ਫਿਰ ਵੀ ਵਿਸ਼ਵ ਟਾਪ-20 ਦੇ ਕਈ ਖਿਡਾਰੀਆਂ ਦੀ ਮੌਜੂਦਗੀ ਵਿਚ ਪ੍ਰਤੀਯੋਗਿਤਾ ਆਸਾਨ ਨਹੀਂ ਹੈ। 

ਪ੍ਰਤੀਯੋਗਿਤਾ ਵਿਚ ਇਕੋ-ਇਕ ਭਾਰਤੀ ਖਿਡਾਰੀ ਵਿਦਿਤ ਗੁਜਰਾਤੀ ਰੈਪਿਡ ਵਰਗ ਵਿਚ 8 ਰਾਊਂਡ ਤੋਂ ਬਾਅਦ 4.5 ਅੰਕ ਬਣਾ ਕੇ ਤੀਜੇ ਸਥਾਨ 'ਤੇ ਖੇਡ ਰਿਹਾ ਹੈ ਅਤੇ 11 ਰਾਊਂਡ ਦੇ ਮੁਕਾਬਲੇ ਵਿਚ ਜੇਕਰ ਉਹ ਅਗਲੇ 3 ਰਾਊਂਡ ਅਤੇ ਆਪਣੇ ਚੰਗੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਾ ਹੈ ਤਾਂ ਭਾਰਤ ਨੂੰ ਤਮਗਾ ਦੁਆ ਸਕਦਾ ਹੈ। ਫਿਲਹਾਲ ਪਹਿਲੇ ਸਥਾਨ 'ਤੇ ਯੂਕ੍ਰੇਨ ਦਾ ਐਂਟੋਨ ਕੋਰੋਬੋਵ 6.5 ਅੰਕਾਂ ਨਾਲ ਤੇ 5 ਅੰਕਾਂ ਨਾਲ ਵੀਅਤਨਾਮ ਦਾ ਲੇ ਕੁਯਾਂਗ ਲਿਮ ਦੂਜੇ ਸਥਾਨ 'ਤੇ ਚੱਲ ਰਿਹਾ ਹੈ।