ਟਰਾਇਲ ''ਚ ਐਸੋਸੀਏਸ਼ਨ ਦਾ ਨਿਸ਼ਾਨਾ ਕਾਮਨ ਸ਼ੂਟਰ ਖਿਡਾਰੀਆਂ ''ਤੇ

01/18/2018 10:30:04 PM

ਨਵੀਂ ਦਿੱਲੀ- ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਸ਼ੂਟਿੰਗ ਟਰਾਇਲ ਦਾ ਪਹਿਲਾ ਨਿਸ਼ਾਨਾ ਗੋਲਡ ਕੋਸਟ (ਆਸਟ੍ਰੇਲੀਆ) ਵਿਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਤੇ ਹੈ। ਇਸਦੇ ਲਈ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ. ਆਰ. ਏ. ਆਈ.) ਦੀ ਭਾਲ ਕਾਮਨ ਸ਼ੂਟਰ ਖਿਡਾਰੀਆਂ 'ਤੇ ਹੈ।  ਰਾਈਫਲ, ਪਿਸਟਲ ਤੇ ਸ਼ਾਟਗਨ ਲਈ ਹੋਣ ਵਾਲੇ ਇਸ ਟਰਾਇਲ ਦੌਰਾਨ ਪਾਰਖੂਆਂ ਦੀਆਂ ਨਜ਼ਰਾਂ ਕਾਮਨ ਸ਼ੂਟਰ ਲਈ ਲੱਗੀਆਂ ਹੋਈਆਂ ਹਨ, ਜਿਸ ਨਾਲ ਭਾਰਤ ਲਈ ਤਮਗਾ ਲਿਆਉਣਾ ਆਸਾਨ ਹੋ ਸਕੇ।  ਤੁਗਲਕਾਬਾਦ ਸਥਿਤ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਇਨ੍ਹਾਂ ਦਿਨਾਂ ਵਿਚ 2018 ਦੇ ਨੈਸ਼ਨਲ ਸਕੁਐਡ ਸ਼ੂਟਰਾਂ ਦੀ ਪਰਖ ਕੀਤੀ ਜਾ ਰਹੀ ਹੈ, ਜਿਸ ਦੇ ਅਧੀਨ ਨੈਸ਼ਨਲ ਸਕੁਐਡ ਸ਼ੂਟਰ 2018 ਨੂੰ ਤਿਆਰ ਕਰ ਕੇ ਸਾਲ ਭਰ ਹੋਣ ਵਾਲੀਆਂ ਖੇਡਾਂ ਵਿਚ ਭੇਜਿਆ ਜਾ ਸਕੇ। ਇਸ ਦੇ ਲਈ ਐੱਨ.ਆਰ. ਏ. ਆਈ. ਦਾ ਟੀਚਾ  ਕਾਮਨ ਸ਼ੂਟਰਾਂ 'ਤੇ ਹੈ।
ਕਾਮਨ ਸ਼ੂਟਰ ਦੀ ਖਾਸੀਅਤ
ਸ਼ੂਟਿੰਗ ਰੇਂਜ ਵਿਚ ਖੜ੍ਹੇ ਹੋ ਕੇ ਨਿਸ਼ਾਨਾ ਲਾਉਣ ਵਾਲੇ ਨਿਸ਼ਾਨੇਬਾਜ਼ 3 ਵਰਗਾਂ ਵਿਚ ਖੇਡਦੇ ਹਨ। ਇਨ੍ਹਾਂ ਵਿਚ 10 ਮੀ. , 25 ਮੀ. ਤੇ 50 ਮੀ. ਦੀ ਰੇਂਜ ਵਾਲੇ ਖਿਡਾਰੀ ਆਪਣਾ ਜੌਹਰ ਦਿਖਾਉਣਗੇ। ਜਿਹੜੇ ਖਿਡਾਰੀ ਇਨ੍ਹਾਂ ਤਿੰਨੇ ਵਰਗਾਂ ਵਿਚ ਨਿਸ਼ਾਨਾ ਲਾ ਸਕਣ, ਉਨ੍ਹਾਂ ਨੂੰ ਕਾਮਨ ਸ਼ੂਟਰ ਖਿਡਾਰੀ ਕਿਹਾ ਜਾਂਦਾ ਹੈ।