ਧੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਪਾਕਿਸਤਾਨੀ ਟੀਮ ਨਾਲ ਜੁੜਨ ਇੰਗਲੈਂਡ ਰਵਾਨਾ ਹੋਏ ਆਸਿਫ ਅਲੀ

05/26/2019 1:26:33 PM

ਕਰਾਚੀ : ਪਾਕਿਸਤਾਨੀ ਕ੍ਰਿਕਟਰ ਆਸਿਫ ਅਲੀ ਆਪਣੀ ਧੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਸ਼ਨੀਵਾਰ ਨੂੰ ਇੰਗਲੈਂਡ ਲਈ ਰਵਾਨਾ ਹੋ ਗਏ ਜਿੱਥੇ ਉਹ ਵਿਸ਼ਵ ਕੱਪ ਲਈ ਟੀਮ ਨਾਲ ਜੁੜ ਜਾਣਗੇ। ਆਸਿਫ ਟੀਮ ਦੇ ਇੰਗਲੈਂਡ ਦੌਰੇ ਲਈ ਟੀਮ 'ਚ ਸਨ ਪਰ ਪਿਛਲੇ ਐਤਵਾਰ ਨੂੰ 19 ਮਹੀਨੇ ਦੀ ਧੀ ਦੁਆ ਫਾਤੀਮਾ ਦੇ ਦਿਹਾਂਤ ਤੋਂ ਬਾਅਦ ਪਾਕਿਸਤਾਨ ਪਰਤ ਆਏ ਸਨ। ਫਾਤੀਮਾ ਦਾ ਅਮਰੀਕਾ 'ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ।
ਫਾਤੀਮਾ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਫੈਸਲਾਬਾਦ 'ਚ ਪੰਜਾਬ ਰਾਜ 'ਚ ਕੀਤਾ ਗਿਆ। ਆਸਿਫ ਨੇ ਟਵੀਟ ਕੀਤਾ, 'ਮੈਂ ਦੁਆ ਫਾਤੀਮਾ ਨੂੰ ਇਕ ਜੋਧੇ ਦੇ ਤੌਰ 'ਤੇ ਯਾਦ ਰੱਖਣਾ ਚਾਹੁੰਦਾ ਹਾਂ। ਉਹ ਮੇਰੀ ਤਾਕਤ ਅਤੇ ਪ੍ਰੇਰਨਾ ਸੀ। ਮੈਂ ਤੁਸੀਂ ਸਾਰਿਆਂ ਤੋਂ ਬੇਨਤੀ ਕਰਾਂਗਾ ਕਿ ਮੇਰੀ ਰਾਜਕੁਮਾਰੀ (ਧੀ) ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ।