ਸ਼੍ਰੀਲੰਕਾ-ਪਾਕਿ ਮੈਚ ਦੌਰਾਨ ਅਚਾਨਕ ਬੀਮਾਰ ਹੋਇਆ ਇਹ ਖਿਡਾਰੀ, ਹਸਪਤਾਲ ''ਚ ਕਰਾਇਆ ਭਰਤੀ

10/01/2019 4:57:35 PM

ਸਪੋਰਟਸ ਡੈਸਕ : ਸੀਰੀਜ਼ ਦੇ ਦੂਜੇ ਵਨ ਡੇ ਮੈਚ ਵਿਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਹਰਾ ਕੇ 1-0 ਦੀ ਬੜ੍ਹਤ ਬਣਾ ਲਈ ਹੈ ਪਰ ਇਸ ਮੈਚ ਦੌਰਾਨ ਪਾਕਿਸਤਾਨ ਟੀਮ ਦੇ ਬੱਲੇਬਾਜ਼ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਮੈਚ ਦੌਰਾਨ ਆਸਿਫ ਅਲੀ ਦੇ ਪੇਟ ਵਿਚ ਤੇਜ਼ ਦਰਦ ਹੋਣ ਲੱਗਾ ਜਿਸ ਵਜ੍ਹਾ ਤੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਆਸਿਫ ਅਲੀ ਪਾਕਿਸਤਾਨ ਦੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਹੁਣ ਉਹ ਪੂਰੀ ਤਰ੍ਹਾਂ ਠੀਕ ਹਨ।

ਘਰ 'ਚ ਪਹਿਲਾ ਵਨ ਡੇ ਖੇਡਣ ਦਾ ਸੁਪਨਾ

ਕਈ ਸਾਲਾਂ ਬਾੱਦ ਪਾਕਿਸਤਾਨ ਵਿਚ ਪਹਿਲਾ ਕੌਮਾਂਤਰੀ ਮੈਚ ਖੇਡਿਆ ਗਿਆ ਪਰ ਆਸਿਫ ਦੇ ਪੇਟ 'ਚ ਦਰਦ ਦੀ ਖਬਰ ਪ੍ਰਸ਼ੰਸਕਾਂ ਨੂੰ ਮਿਲਦਿਆਂ ਹੀ ਉਨ੍ਹਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਉਸਦੇ ਦਰਦ ਲਈ ਕਰਾਚੀ ਬਿਰਿਆਨੀ ਨੂੰ ਜ਼ਿੰਮੇਵਾਰ ਦੱਸਿਆ। ਦੱਸ ਦਈਏ ਕਿ ਕਰਾਚੀ 'ਚ ਹੋਣ ਵਾਲਾ ਪਹਿਲਾ ਵਨ ਡੇ ਮੀਂਹ ਕਾਰਨ ਰੱਦ ਹੋ ਗਿਆ ਸੀ। ਆਸਿਫ ਹੁਣ ਤਕ ਪਾਕਿਸਤਾਨ ਲਈ 18 ਵਨ ਡੇ ਮੈਚ ਖੇਡ ਚੁੱਕੇ ਹਨ। ਆਸਿਫ ਅਲੀ ਨੇ ਪਿਛਲੇ ਸਾਲ ਜੁਲਾਈ ਵਿਚ ਡੈਬਿਊ ਕੀਤਾ ਸੀ ਪਰ ਉਹ ਪਾਕਿਸਤਾਨ ਵਿਚ ਹੁਣ ਤਕ ਇਕ ਵੀ ਮੈਚ ਨਹੀਂ ਖੇਡ ਸਕੇ ਅਤੇ ਤੀਜੇ ਵਨ ਡੇ  ਮੈਚ ਵਿਚ ਵੀ ਉਸ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਮਿਲਣ ਦੀ ਉਮੀਦ ਘੱਟ ਹੀ ਦਿਸ ਰਹੀ ਹੈ।