ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ ਅੰਕੁਰ ਮਿੱਤਲ ਨੂੰ ਸੋਨ ਤਮਗਾ

08/06/2017 5:25:57 AM

ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ ਅੰਕੁਰ ਮਿੱਤਲ ਨੇ ਕਜ਼ਾਕਿਸਤਾਨ ਦੇ ਅਸਤਾਨਾ 'ਚ ਚਲ ਰਹੀ 7ਵੀਂ ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ 'ਚ ਪੁਰਸ਼ ਡਬਲ ਟ੍ਰੈਪ ਮੁਕਾਬਲੇ 'ਚ ਵਿਅਕਤੀਗਤ ਅਤੇ ਟੀਮ ਵਰਗ 'ਚ ਸੋਨ ਤਮਗਾ ਜਿੱਤਿਆ। ਮਿੱਤਲ ਨੇ 6 ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ 71 ਦਾ ਸਕੋਰ ਕੀਤਾ। ਉਨ੍ਹਾਂ ਨੇ ਸੰਗ੍ਰਾਮ ਦਹੀਆ ਅਤੇ ਮੁਹੰਮਦ ਅਸਾਬ ਨਾਲ ਮਿਲ ਕੇ ਟੀਮ ਵਰਗ ਦਾ ਵੀ ਸੋਨ ਤਮਗਾ ਜਿੱਤਿਆ। ਵਿਸ਼ਵ ਕੱਪ ਦੇ ਸੋਨ ਤਮਗਾ ਜੇਤੂ ਮਿੱਤਲ ਨੇ ਕੁਆਲੀਫਿਕੇਸ਼ਨ 'ਚ 137 ਦਾ ਸਕੋਰ ਕੀਤਾ ਸੀ। ਯੂ. ਏ. ਈ. ਦੇ ਖਾਲਿਦ ਅਲਕਾਬੀ ਨੂੰ ਸਿਲਵਰ ਅਤੇ ਸੈਫ ਅਲਸ਼ਮਸੀ ਨੂੰ ਕਾਂਸੀ ਦਾ ਤਮਗਾ ਮਿਲਿਆ।