ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ : ਭਾਰਤ ਨੇ ਜਿੱਤਿਆ ਕਾਂਸੀ ਦਾ ਤਮਗਾ

08/12/2017 8:54:53 PM

ਨਵੀਂ ਦਿੱਲੀ— ਭਾਰਤ ਦੀ ਪੁਰਸ਼ ਸਕੀਟ ਟੀਮ ਨੇ ਇੱਥੇ 7ਵੀਂ ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ ਦੇ 6ਵੇਂ ਦਿਨ ਸ਼ਨੀਵਾਰ ਨੂੰ ਕਾਂਸੀ ਦਾ ਤਮਗਾ ਹਾਸਲ ਕੀਤਾ। ਭਾਰਤੀ ਟੀਮ 'ਚ ਸ਼ੀਰਾਜ, ਮੈਰਾਜ ਅਹਿਮਦ ਖਾਨ ਅਤੇ ਅੰਗਦ ਵੀਰ ਸਿੰਘ ਸ਼ਾਮਲ ਹਨ। ਭਾਰਤੀ ਟੀਮ ਇਸ ਤਮਗੇ ਨਾਲ 7ਵੇਂ ਸਥਾਨ 'ਤੇ ਪਹੁੰਚ ਗਈ ਹੈ। ਭਾਰਤੀ ਦਲ ਨੇ ਜ਼ਿਆਦਾ 375 'ਚੋਂ 347 ਅੰਕ ਹਾਸਲ ਕੀਤੇ। ਮੇਜਬਾਨ ਕਜ਼ਾਖਿਸਤਾਨ ਨੇ 350 ਅੰਕ ਦੇ ਨਾਲ ਸਿਲਵਰ ਤਮਗਾ ਹਾਸਲ ਕੀਤਾ।
ਕੁਵੈਤ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਟੀਮ ਨੇ ਵੀ 350 ਅੰਕ ਹਾਸਲ ਕੀਤੇ ਪਰ ਆਖਰੀ ਰਾਊਂਡ ਸਕੋਰ 'ਚ ਵਧੀਆ ਕਰਨ ਦੇ ਕਾਰਨ ਇਹ ਟੀਮ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।