ਏਸ਼ੀਆਈ ਖੇਡ : ਸ਼੍ਰੀਲੰਕਾ ਨੇ ਥਾਈਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

09/22/2023 12:06:27 PM

ਹਾਂਗਜ਼ੂ : ਏਸ਼ੀਆਈ ਖੇਡਾਂ 2023 ਵਿੱਚ ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਥਾਈਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਅੱਜ ਸਵੇਰੇ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਥਾਈਲੈਂਡ ਨੇ 15 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 78 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ- ਅੱਜ ਮੋਹਾਲੀ 'ਚ ਹੋਵੇਗਾ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ, ਜਾਣੋ ਮੌਸਮ ਤੇ ਸੰਭਾਵਿਤ ਪਲੇਇੰਗ 11
ਥਾਈਲੈਂਡ ਵਲੋਂ ਸਭ ਤੋਂ ਵਧ ਨਾਬਾਦ 31 ਦੌੜਾਂ  ਚਾਨਿਦਾ ਸੁਥਿਰੁਆਂਗ ਨੇ ਬਣਾਏ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਦਾ ਕੋਈ ਵੀ ਖਿਡਾਰੀ ਦੋਹਰੇ ਅੰਕਾਂ ਤੱਕ ਵੀ ਨਹੀਂ ਪਹੁੰਚ ਸਕਿਆ। ਸ਼੍ਰੀਲੰਕਾ ਲਈ ਅਨੁਸ਼ਕਾ ਸੰਜੀਵਨੀ ਅਤੇ ਚਮਾਰੀ ਅਟਾਪੱਟੂ (ਕਪਤਾਨ) ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਸੰਜਮ ਨਾਲ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਵਿਕਟ ਲਈ 54 ਦੌੜਾਂ ਜੋੜੀਆਂ। ਸ਼੍ਰੀਲੰਕਾ ਦਾ ਪਹਿਲਾ ਵਿਕਟ ਸਲਾਮੀ ਬੱਲੇਬਾਜ਼ ਚਮਾਰੀ ਅਟਾਪੱਟੂ (ਕਪਤਾਨ) (27) ਦੇ ਰੂਪ ਵਿੱਚ ਸੱਤਵੇਂ ਓਵਰ ਵਿੱਚ ਡਿੱਗਿਆ। ਅਟਾਪੱਟੂ ਨੂੰ ਚਾਈਵਾਈ ਨੇ ਫੜ ਲਿਆ ਅਤੇ ਪੁਥਾਵੌਂਗ ਨੇ ਪਾਵਲੀਆ ਨੂੰ ਰਸਤਾ ਦਿਖਾਇਆ।

ਇਹ ਵੀ ਪੜ੍ਹੋ- ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਤਗਮਾ, ਮਿਲਿਆ 2024 ਓਲਪਿੰਕ ਦਾ ਕੋਟਾ
ਜਦਕਿ ਸ਼੍ਰੀਲੰਕਾ ਲਈ ਅਨੁਸ਼ਕਾ ਸੰਜੀਵਨੀ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਸੰਜੀਵਨੀ ਨੌਵੇਂ ਓਵਰ ਵਿੱਚ ਪੁਥਾਵੋਂਗ ਨੂੰ ਟਿਪੌਚ ਦੇ ਹੱਥੋਂ ਕੈਚ ਆਊਟ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 65 ਦੌੜਾਂ ਸੀ। ਹਰਸ਼ਿਤਾ ਸਮਰਾਵਿਕਰਮਾ (14) ਅਤੇ ਵਿਸ਼ਮੀ ਗੁਣਾਰਤਨਾ (8) ਦੌੜਾਂ ਬਣਾ ਕੇ ਅਜੇਤੂ ਰਹੀਆਂ। ਸ਼੍ਰੀਲੰਕਾ ਨੂੰ ਤਿੰਨ ਵਾਧੂ ਦੌੜਾਂ ਮਿਲੀਆਂ। ਸ਼੍ਰੀਲੰਕਾ ਦੀ ਟੀਮ ਨੇ 10.5 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 84 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon