ਹਾਕੀ ਵਰਲਡ ਕੱਪ ਤੋਂ ਪਹਿਲਾਂ ਜ਼ਰੂਰੀ ਹੈ ਏਸ਼ੀਅਨ ਖੇਡਾਂ ''ਚ ਜਿੱਤਣਾ

08/14/2018 11:29:47 AM

ਨਵੀਂ ਦਿੱਲੀ—ਭਾਰਤੀ ਹਾਕੀ ਟੀਮ ਦੇ ਕਪਤਾਨ ਪੀ.ਆਰ.ਸ਼੍ਰੀਜੇਸ਼ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤਣ ਦੀ ਪ੍ਰਭਾਵੀ ਦਾਅਵੇਦਾਰ ਹੈ ਅਤੇ ਉਨ੍ਹਾਂ ਦਾ ਟੀਚਾ 2020 ਟੋਕੀਓ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨਾ ਹੈ। ਸ਼੍ਰੀਜੇਸ਼ ਨੇ ਕਿਹਾ,' ਸਾਡੇ ਲਈ ਗੋਲਡ ਜਿੱਤਣਾ ਅਤੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਟੀਚਾ ਹੈ ਇਸ 'ਚ ਸਾਨੂੰ ਓਲੰਪਿਕ ਦੀ ਤਿਆਰੀ ਲਈ ਦੋ ਸਾਲ ਮਿਲ ਜਾਣਗੇ। ਟੀਮ ਦੇ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਅਸੀਂ ਜਕਾਰਤਾ 'ਚ ਗੋਲਡ ਜਿੱਤ ਸਕਦੇ ਹਾਂ।

ਉਨ੍ਹਾਂ ਕਿਹਾ ਕਿ,'ਅਸੀਂ ਚੈਪੀਅਨਜ਼ ਟ੍ਰਾਫੀ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਜਿੱਤ ਸਕਦੇ ਸੀ। ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਅਸੀਂ ਦੁਨੀਆ ਦੀ ਕਿਸੇ ਵੀ ਟੀਮ ਦੇ ਖਿਲਾਫ ਖੇਡਣ ਤੋਂ ਡਰਦੇ ਨਹੀਂ ਹਾਂ। ਕੋਚ ਹਰਿੰਦਰ ਸਿੰਘ ਨੇ ਕਿਹਾ, ਅਸੀਂ ਲਗਾਤਾਰ ਦੋ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤਣਾ ਚਾਹੁੰਦੇ ਹਾਂ। ਟੀਮ ਆਪਣਾ ਖਿਤਾਬ ਬਰਕਰਾਰ ਰੱਖ ਸਕਦੀ ਹੈ। ਜਕਾਰਤਾ 'ਚ ਗੋਲਡ ਜਿੱਤਣ ਨਾਲ ਭਾਰਤ 'ਚ ਸਾਲ ਦੇ ਆਖੀਰ 'ਚ ਹੋ ਰਹੇ ਵਿਸ਼ਵ ਕੱਪ 'ਚ ਪੋਡੀਅਮ ਫਿਨਿਸ਼ ਦਾ ਹੌਸਲਾ ਵਧੇਗਾ। ਟੀਮ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ,' ਇਹ ਬਹੁਤ ਸੰਤੁਲਿਤ ਟੀਮ ਹੈ ਸਰਦਾਰ ਸਿੰਘ ਚੈਂਪੀਅਨਜ਼ ਟ੍ਰਾਫੀ ਤੋਂ ਬਾਅਦ ਟੀਮ 'ਚ ਹਨ ਅਤੇ ਰੁਪਿੰਦਰ ਦੀ ਵਾਪਸੀ ਹੋਈ ਹੈ। ਸਾਰੇ ਖਿਡਾਰੀ ਔਸਤਨ ਸੌ ਤੋਂ ਅਧਿਕ ਮੈਚ ਖੇਡ ਚੁੱਕੇ ਹਨ। ਸਿਰਫ ਦੋ ਤਿੰਨ ਖਿਡਾਰੀ ਹੈ ਕਿ ਜਿਨ੍ਹਾਂ ਨੇ 20-30 ਮੈਚ ਖੇਡੇ ਹਨ।