ਭਾਰਤੀ ਖਿਡਾਰੀਆਂ ਨੇ 67 ਸਾਲਾਂ ''ਚ ਪਹਿਲੀ ਵਾਰ ਏਸ਼ੀਅਨ ਖੇਡਾਂ ''ਚ ਦਿਖਾਇਆ ਦਮ

09/03/2018 2:54:36 PM

ਨਵੀਂ ਦਿੱਲੀ— 18ਵੀਆਂ ਏਸ਼ੀਅਨ ਖੇਡਾਂ ਦੀ ਐਤਵਾਰ ਨੂੰ ਸਮਾਪਤੀ ਹੋ ਗਈ ਹੈ। 15 ਦਿਨ ਚੱਲੀਆਂ ਖੇਡਾਂ 'ਚ ਚੀਨ ਨੇ 132 ਸੋਨ ਤਮਗਿਆਂ ਨਾਲ ਕੁਲ 289 ਮੈਡਲ ਜਿੱਤ ਕੇ -1 'ਤੇ ਰਿਹਾ। ਹਾਲਾਂਕਿ, ਇਹ ਉਸਦਾ 16 ਸਾਲ ਦਾ ਖਰਾਬ ਪ੍ਰਦਰਸ਼ਨ ਹੈ। ਭਾਰਤ ਨੇ 15 ਸੋਨ ਤਮਗਿਆਂ ਨਾਲ  ਕੁਲ 69 ਤਮਗੇ ਜਿੱਤੇ। ਇਹ ਸਾਡਾ 67 ਸਾਲਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਪਹਿਲੀ ਵਾਰ ਭਾਰਤ ਦੇ ਖਿਡਾਰੀਆਂ ਨੇ ਪੰਜ ਖੇਡਾਂ 'ਚ ਤਮਗੇ ਜਿੱਤੇ। ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ 'ਚ , ਰਾਹੀ ਸਰਨੋਬਤ 25 ਮੀਟਰ ਪਿਸਟਲ 'ਚ ਅਤੇ ਤੇਜਿੰਦਰ ਤੂਰ ਨੇ ਸ਼ਾਟ ਪੁਟ 'ਚ ਨਵਾਂ ਖੇਡ ਰਿਕਾਰਡ ਆਪਣੇ ਨਾਮ ਕੀਤਾ। ਅਗਲੀਆਂ ਖੇਡਾਂ 2022 'ਚ ਚੀਨ ਦੇ ਹਾਂਗਝੋਓ 'ਚ ਹੋਣਗੀਆਂ।
ਪਹਿਲੀ ਵਾਰ 314 ਗੋਲ- ਪੁਰਸ਼ ਹਾਕੀ ਟੂਰਨਾਮੈਂਟ 'ਚ ਕੁਲ 314 ਗੋਲ ਹੋਏ। ਇਹ ਇਕ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਹੈ। ਭਾਰਤੀ ਟੀਮ ਨੇ ਸਭ ਤੋਂ ਵਧੀਆ 80 ਗੋਲ ਕਰਨ ਦਾ ਰਿਕਾਰਡ ਬਣਾਇਆ।


Related News