ਏਸ਼ੀਆਈ ਖੇਡਾਂ 2018 : 200 ਮੀਟਰ ਈਵੈਂਟ ਤੋਂ ਬਾਹਰ ਹੋਣ ''ਤੇ ਭੜਕੀ ਹਿਮਾ ਦਾਸ, ਕਿਹਾ...

08/30/2018 11:59:50 AM

ਜਕਾਰਤਾ— ਏਸ਼ੀਆਈ ਖੇਡਾਂ 2018 ਦੇ 10ਵੇਂ ਦਿਨ 'ਚ ਭਾਰਤ ਦੀ ਤਮਗਿਆਂ ਦੀਆਂ ਉਮੀਦਾਂ ਨੁੰ ਵੱਡਾ ਝਟਕਾ ਲੱਗਾ। ਹਾਲ ਹੀ 'ਚ ਆਈ.ਏ.ਏ.ਐੱਫ. ਅੰਡਰ-20 ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੀ ਹਿਮਾ ਦਾਸ ਮਹਿਲਾਵਾਂ ਦੀ 200 ਮੀਟਰ ਰੇਸ 'ਚ ਫਾਲਸ਼ ਸਟਾਰਟ ਦੇ ਕਾਰਨ ਬਾਹਰ ਹੋ ਗਈ। ਰੇਸ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਬੰਦੂਕ ਦੀ ਆਵਾਜ਼ ਦੇ ਬਾਅਦ ਦੌੜਨਾ ਸ਼ੁਰੁ ਕਰਨਾ ਹੁੰਦਾ ਹੈ ਪਰ ਹਿਮਾ ਨੇ ਬੰਦੂਕ ਚੱਲਣ ਤੋਂ ਪਹਿਲਾ ਹੀ ਆਪਣਾ ਸਥਾਨ ਛੱਡ ਦਿੱਤਾ ਅਤੇ ਇਸ ਤਰ੍ਹਾਂ ਉਹ ਬਾਹਰ ਹੋ ਗਈ।

ਹਿਮਾ ਨੇ ਕਿਹਾ, ਮੇਰੇ 'ਤੇ ਕਾਫੀ ਦਬਾਅ ਸੀ। ਮੈਂ ਸਾਰਿਆਂ ਤੋਂ ਬੇਨਤੀ ਕਰਦੀ ਹਾਂ ਕਿ ਖਿਡਾਰੀਆਂ 'ਤੇ ਦਬਾਅ ਨਾ ਬਣਾਓ। ਕੁਝ ਕੁਮੈਂਟਸ ਮੈਨੂੰ ਦੁਖੀ ਕਰਦੇ ਹਨ। ਕਿਰਪਾ ਕਰਕੇ ਅਜਿਹੇ ਬਿਆਨ ਦੇਣ ਤੋਂ ਬਚੋ। ਹਿਮਾ ਨੇ ਬਗੈਰ ਨਾਂ ਲਏ ਕੁਝ ਲੋਕਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ, ''ਇਹ ਅਸਮ ਦੇ 2-3 ਲੋਕਾਂ ਦੀ ਵਜ੍ਹਾ ਨਾਲ ਹੋਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕੋਈ ਵਿਵਾਦ ਪੈਦਾ ਨਾ ਕਰਨ। ਮੈਂ ਇਸ ਨੂੰ ਖੁਲ੍ਹੇ ਤੌਰ 'ਤੇ ਕਹਿੰਦੀ ਹਾਂ। 200 ਮੀਟਰ 'ਚ ਡਿਸਕੁਆਲੀਫਾਈ ਹੋਣ ਦੀ ਵਜ੍ਹਾ ਮੇਰਾ ਕਾਫੀ ਟੈਨਸ਼ਨ 'ਚ ਹੋਣਾ ਸੀ।''


Related News