ਏਸ਼ੀਆਈ ਖੇਡਾਂ ''ਚ ਡੋਪਿੰਗ ਦਾ ਪਹਿਲਾ ਮਾਮਲਾ, ਤੁਰਕਮੇਨਿਸਤਾਨ ਦਾ ਪਹਿਲਵਾਨ ਬਾਹਰ

08/24/2018 1:36:12 PM

ਜਕਾਰਤਾ— ਮੌਜੂਦਾ ਏਸ਼ੀਆਈ ਖੇਡਾਂ 2018 'ਚ ਡੋਪਿੰਗ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਤੁਰਕਮੇਨਿਸਤਾਨ ਦੇ ਇਕ ਪਹਿਲਵਾਨ ਨੂੰ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਪਾਏ ਜਾਣ ਦੇ ਕਾਰਨ ਬਾਹਰ ਕਰ ਦਿੱਤਾ ਗਿਆ ਹੈ। 

ਰੁਸਤਮ ਨਾਜਾਰੋਵ ਨੂੰ ਟੂਰਨਾਮੈਂਟ ਤੋਂ ਪਹਿਲਾਂ ਹੋਏ ਟੈਸਟ 'ਚ ਪਾਬੰਦੀਸ਼ੁਦਾ ਮਾਸਕਿੰਗ ਏਜੰਟ ਫੁਰੋਸੇਮਾਈਡ ਦੇ ਸੇਵਨ ਦੇ ਕਾਰਨ ਬਾਹਰ ਕਰ ਦਿੱਤਾ ਗਿਆ। ਏਸ਼ੀਆਈ ਓਲੰਪਿਕ ਪਰਿਸ਼ਦ ਨੇ ਇਕ ਬਿਆਨ 'ਚ ਕਿਹਾ ਕਿ ਨਾਜਾਰੋਵ ਨੂੰ 2018 ਏਸ਼ੀਆਈ ਖੇਡਾਂ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 19 ਅਗਸਤ ਨੂੰ ਹੋਏ ਮੁਕਾਬਲੇ 'ਚ ਉਸ ਦਾ ਨਤੀਜਾ ਵੀ ਰੱਦ ਮੰਨਿਆ ਜਾਵੇਗਾ।'' ਨਾਜਾਰੋਵ ਨੂੰ 57 ਕਿਲੋ ਫਰੀ ਸਟਾਈਲ ਕੁਸ਼ਤੀ ਦੇ ਪਹਿਲੇ ਹੀ ਦੌਰ 'ਚ ਭਾਰਤ ਦੇ ਸੰਦੀਪ ਤੋਮਰ ਨੇ ਹਰਾਇਆ ਸੀ।