ਜਕਾਰਤਾ ਪਹੁੰਚੀ ਏਸ਼ੀਆਈ ਖੇਡਾਂ ਦੀ ਮਸ਼ਾਲ

08/16/2018 1:14:04 PM

ਜਕਾਰਤਾ (ਬਿਊਰੋ)— ਇੰਡੋਨੇਸ਼ੀਆ 'ਚ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਦੇਸ਼ ਦੀ ਇਕ ਮਹੀਨੇ ਦੀ ਯਾਤਰਾ ਪੂਰੀ ਕਰਕੇ ਬੁੱਧਵਾਰ ਨੂੰ ਰਾਜਧਾਨੀ ਜਕਾਰਤਾ ਪਹੁੰਚੀ। ਮਸ਼ਾਲ ਨੇ 17 ਜੁਲਾਈ ਨੂੰ ਦੇਸ਼ ਦੇ ਵਿਰਾਸਤੀ ਕੇਂਦਰ ਯੋਗਯਾਕਾਰਤਾ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਜਿਸ ਦੇ ਇੱਥੇ ਪਹੁੰਚਣ 'ਤੇ ਬੈਂਡ, ਰਿਵਾਇਤੀ ਨ੍ਰਿਤ ਅਤੇ ਸੰਗੀਤ ਪ੍ਰੋਗਰਾਮਾਂ ਦੇ ਨਾਲ ਇਸ ਦਾ ਸਵਾਗਤ ਕੀਤਾ ਗਿਆ। 

ਇਸ ਮਸ਼ਾਲ ਨੂੰ ਭਾਰਤ ਦੀ ਰਾਜਧਾਨੀ ਦਿੱਲੀ 'ਚ 1951 'ਚ ਜਗਾਇਆ ਗਿਆ ਸੀ ਜਿੱਥੇ ਪਹਿਲੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ ਸੀ। ਆਯੋਜਕਾਂ ਨੂੰ ਉਮੀਦ ਹੈ ਕਿ ਇੱਥੇ ਮਸਾਲ ਰੈਲੀ 'ਚ ਘੱਟੋ-ਘੱਟ 10 ਲੱਖ ਦਰਸ਼ਕ ਸ਼ਾਮਲ ਹੋਣਗੇ। ਇਸ ਮਸ਼ਾਲ ਨੂੰ 5 ਸ਼ਹਿਰਾਂ ਦੀ 18,000 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਸ਼ਨੀਵਾਰ ਨੂੰ ਖੇਡਾਂ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਇੱਥੋਂ ਦੇ ਬੰਗ ਕਰਨੋ ਸਟੇਡੀਅਮ 'ਚ ਲਿਆਇਆ ਜਾਵੇਗਾ।