ਏਸ਼ੀਆਈ ਖੇਡਾਂ : ਨੇਪਾਲ ਨੇ ਮੰਗੋਲੀਆ ਨੂੰ 273 ਦੌੜਾਂ ਨਾਲ ਹਰਾਇਆ, ਬਣਾਏ ਇਹ ਤਿੰਨ ਇਤਿਹਾਸਕ ਰਿਕਾਰਡ

09/28/2023 12:49:03 PM

ਹਾਂਗਝੋਓ, (ਭਾਸ਼ਾ)– ਨੇਪਾਲ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੀ ਕ੍ਰਿਕਟ ਪ੍ਰਤੀਯੋਗਿਤਾ ’ਚ ਟੀ-20 ਕੌਮਾਂਤਰੀ ’ਚ 300 ਤੋਂ ਵੱਧ ਦਾ ਸਕੋਰ ਬਣਾਉਣ ਵਾਲੀ ਪਹਿਲੀ ਟੀਮ ਬਣਿਆ ਤੇ ਉਸ ਨੇ ਮੰਗੋਲੀਆ ਨੂੰ 273 ਦੌੜਾਂ ਨਾਲ ਹਰਾ ਕੇ ਤਿੰਨ ਵਿਸ਼ਵ ਰਿਕਾਰਡ ਬਣਾਏ। 19 ਸਾਲ ਦੇ ਖੱਬੇ ਹੱਥ ਦੇ ਬੱਲੇਬਾਜ਼ ਕੁਸ਼ਾਲ ਮੱਲਾ ਨੇ ਸਿਰਫ 34 ਗੇਂਦਾਂ ’ਚ ਟੀ-20 ਕੌਮਾਂਤਰੀ ਕ੍ਰਿਕਟ ਦਾ ਸਭ ਤੋਂ ਤੇਜ਼ ਸੈਂਕੜਾ ਪੂਰਾ ਕੀਤਾ। ਉਸ ਨੇ ਡੇਵਿਡ ਮਿਲਰ ਤੇ ਰੋਹਿਤ ਸ਼ਰਮਾ ਦੇ ਸਾਂਝੇ ਤੌਰ ’ਤੇ ਪਿਛਲੇ ਵਿਸ਼ਵ ਰਿਕਾਰਡ ਨੂੰ ਤੋੜਿਆ, ਜਿਨ੍ਹਾਂ ਨੇ 35 ਗੇਂਦਾਂ ’ਚ ਸੈਂਕੜਾ ਬਣਾਇਆ ਸੀ।

ਇਹ ਵੀ ਪੜ੍ਹੋ :  ਧੋਨੀ ਨੇ ਵਿਸ਼ਵ ਕੱਪ ਨਹੀਂ ਜਿੱਤਿਆ, ਭਾਰਤ ਨੇ ਵਿਸ਼ਵ ਕੱਪ ਜਿੱਤਿਆ, ਇਹ ਯਾਦ ਰੱਖੋ : ਡੀਵਿਲੀਅਰਸ

ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਕੁਸ਼ਾਲ ਨੇ 12 ਛੱਕਿਆਂ ਤੇ 8 ਚੌਕਿਆਂ ਨਾਲ ਅਜੇਤੂ 100 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ’ਤੇ 314 ਦੌੜਾਂ ਬਣਾਈਆਂ ਜਿਹੜਾ ਟੀ-20 ਕੌਮਾਂਤਰੀ ’ਚ ਬੈਸਟ ਸਕੋਰ ਹੈ।

ਇਹ ਵੀ ਪੜ੍ਹੋ : ਏਸ਼ੀਆਈ ਗੇਮਜ਼ 'ਚ ਭਾਰਤ ਦਾ ਧਮਾਕੇਦਾਰ ਪ੍ਰਦਰਸ਼ਨ, ਸ਼ੂਟਿੰਗ 'ਚ ਮਿਲਿਆ ਸੋਨ ਤਮਗਾ

ਨੇਪਾਲ ਦੇ 5ਵੇਂ ਨੰਬਰ ਦੇ ਬੱਲੇਬਾਜ਼ ਦੀਪੇਂਦ੍ਰ ਸਿੰਘ ਐਰੀ ਨੇ ਸਿਰਫ 9 ਗੇਂਦਾਂ ’ਚ ਅਰਧ ਸੈਂਕੜਾ ਬਣਾ ਕੇ ਯੁਵਰਾਜ ਸਿੰਘ ਦੇ 16 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ। ਯੁਵਰਾਜ ਨੇ 19 ਸਤੰਬਰ 2007 ਨੂੰ ਇੰਗਲੈਂਡ ਵਿਰੁੱਧ ਵਿਸ਼ਵ ਟੀ-20 ਮੈਚ ਵਿਚ 58 ਦੌੜਾਂ ਦੀ ਪਾਰੀ ਖੇਡਣ ਦੌਰਾਨ 12 ਗੇਂਦਾਂ ’ਚ ਅਰਧ ਸੈਂਕੜਾ ਬਣਾਇਅਾ ਸੀ। ਟੀ-20 ਕੌਮਾਂਤਰੀ ਵਿਚ ਬੈਸਟ ਟੀਮ ਸਕੋਰ ਦਾ ਪਿਛਲਾ ਰਿਕਾਰਡ ਅਫਗਾਨਿਸਤਾਨ ਦੇ ਨਾਂ ਸੀ, ਜਿਸ ਨੇ 23 ਫਰਵਰੀ 2019 ਨੂੰ ਆਇਰਲੈਂਡ ਵਿਰੁੱਧ 3 ਵਿਕਟਾਂ ’ਤੇ 278 ਦੌੜਾਂ ਬਣਾਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


 

Tarsem Singh

This news is Content Editor Tarsem Singh