ਏਸ਼ੀਆਈ ਬੀਚ ਖੇਡਾਂ ਦੀ ਮੇਜ਼ਬਾਨੀ ਕਰ ਸਕਦੈ ਭਾਰਤ

09/17/2017 8:57:09 PM

ਚੇਨਈ— ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਪ੍ਰਧਾਨ ਐੱਨ.ਰਾਮਚੰਦਰਨ ਨੇ 2020 'ਚ ਹੋਣ ਵਾਲੇ ਏਸ਼ੀਆਈ ਬੀਚ ਖੇਡਾਂ ਦੀ ਮੇਜ਼ਬਾਨੀ ਦੀ ਸੰਭਾਵਨਾਵਾਂ ਨੂੰ ਲੈ ਕੇ ਐਤਵਾਰ ਨੂੰ ਤੁਰਕਮੇਨਿਸਤਾਨ ਦੇ ਅਸ਼ਗਾਬਾਤ 'ਚ ਏਸ਼ੀਆਈ ਓਲੰਪਿਕ ਪਰਿਸ਼ਦ (ਓ.ਸੀ.ਏ.) ਦੇ ਪ੍ਰਧਾਨ ਅਹਿਮਦ ਅਲ ਫਹਦ ਅਲ ਸਬਾਹ ਨਾਲ ਗੱਲਬਾਤ ਕੀਤੀ। ਆਈ.ਓ.ਏ ਦੇ ਵਲੋਂ ਜਾਰੀ ਇਕ ਵਿਗਿਆਪਨ 'ਚ ਦੱਸਿਆ ਗਿਆ ਕਿ ਰਾਮਚੰਦਰਨ 17 ਤੋਂ 27 ਸਤੰਬਰ ਤਕ ਹੋਣ ਵਾਲੇ ਏਸ਼ੀਆਈ ਇੰਡੋਰ ਅਤੇ ਮਾਰਸ਼ਲ ਖੇਡਾਂ ਦੇ ਉਦਘਾਟਨ ਅਤੇ ਓ.ਸੀ.ਏ. ਦੀ ਆਮ ਸਭਾ ਬੈਠਕ ਦੇ ਸਿਲਸਿਲੇ 'ਚ ਤੁਰਕਮੇਨਿਸਤਾਨ 'ਚ ਹੈ। ਭਾਰਤ ਵੀ ਇਨ੍ਹਾਂ 10 ਦਿਨਾਂ ਖੇਡਾਂ 'ਚ ਹਿੱਸਾ ਲੈ ਰਿਹਾ ਹੈ। ਰਾਮਚੰਦਰਨ ਨੇ ਕਿਹਾ ਕਿ ਓ.ਸੀ.ਏ. ਦੀ ਸਲਾਨਾ ਆਮ ਸਭਾ ਦੀ ਬੈਠਕ 20 ਸਤੰਬਰ ਨੂੰ ਹੋਣੀ ਹੈ। ਉਨ੍ਹਾਂ ਨੇ ਕਿਹਾ ਕਿ ਏਸ਼ੀਆਈ ਬੀਚ ਖੇਡਾਂ ਦੀ ਆਵੰਟਨ 'ਤੇ ਬੈਠਕ 'ਚ ਕੋਈ ਫੈਸਲਾ ਲਿਆ ਜਾ ਸਕਦਾ ਹੈ।