ਏਸ਼ੀਆ ਅੰਡਰ-20 ਮਹਿਲਾ ਰਗਬੀ ਚੈਂਪੀਅਨਸ਼ਿਪ ''ਚ ਹਿੱਸਾ ਲਵੇਗਾ ਭਾਰਤ

08/01/2017 5:56:14 PM

ਮੁੰਬਈ— ਭਾਰਤੀ ਮਹਿਲਾ ਰਗਬੀ ਟੀਮ 4 ਅਤੇ 5 ਅਗਸਤ ਨੂੰ ਹਾਂਗਕਾਂਗ 'ਚ ਹੋਣ ਵਾਲੀ ਏਸ਼ੀਆ ਅੰਡਰ-20 ਰਗਬੀ ਸੈਵਨਜ਼ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ। ਮੁੰਬਈ ਦੀ ਰੂਚੀ ਸ਼ੇੱਟੀ ਦੀ ਅਗਵਾਈ ਵਾਲੀ ਟੀਮ 'ਚ 12 ਮੈਂਬਰ ਸ਼ਾਮਲ ਹਨ। ਇਸ 'ਚ ਪੱਛਮੀ ਬੰਗਾਲ ਅਤੇ ਓਡੀਸ਼ਾ ਦੀਆਂ 4, 4 ਮਹਾਰਾਸ਼ਟਰ ਦੀਆਂ 3 ਅਤੇ ਦਿੱਲੀ ਦੀ ਇਕ ਖਿਡਾਰਨ ਸ਼ਾਮਲ ਹੈ। ਚੀਨ, ਥਾਈਲੈਂਡ ਮਲੇਸ਼ੀਆ, ਉਜਬੇਕਿਸਤਾਨ, ਸਿੰਗਾਪੁਰ ਅਤੇ ਮੇਜ਼ਬਾਨ ਹਾਂਗਕਾਂਗ ਟੂਰਨਾਮੈਂਟ 'ਚ ਹਿੱਸਾ ਲੈਣਗੇ। ਮੁੰਬਈ ਦਾ ਰਹਿਮੂਦੀਨ ਸ਼ੇਖ ਟੀਮ ਦਾ ਕੋਚ ਹੈ। ਰਗਬੀ ਇੰਡੀਆ ਦੇ ਮਹਾਪ੍ਰਬੰਧਕ ਨਾਸਿਰ ਹੁਸੈਨ ਨੇ ਕਿਹਾ ਕਿ ਟੂਰਨਾਮੈਂਟ ਰਾਊਂਡ ਰੋਬਿਨ ਆਧਾਰ 'ਤੇ ਖੇਡਿਆ ਜਾਵੇਗਾ। ਇਹ ਦੌਰਾ 2018 'ਚ ਇੰਡੋਨੇਸ਼ੀਆ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੇ ਸਿਲਸਿਲੇ 'ਚ ਕੀਤਾ ਜਾ ਰਿਹਾ ਹੈ। ਸਾਨੂੰ ਉਥੇ ਹਾਂਗਕਾਂਗ ਅਤੇ ਚੀਨ ਜਿਹੀਆਂ ਟੀਮਾਂ ਦੀ ਸਖ਼ਤ ਚੁਣੌਤੀ ਮਿਲੇਗੀ।