Asia Cup: ਪਾਕਿ ਨੂੰ ਹਰਾ ਪੂਰਾ ਭਾਰਤ ਮਨਾ ਰਿਹਾ ਹੈ ਜਸ਼ਨ

09/19/2018 11:52:44 PM

ਜਲੰਧਰ— ਭਾਰਤ ਵਲੋਂ ਪਾਕਿਸਤਾਨ ਨੂੰ ਏਸ਼ੀਆ ਕੱਪ 'ਚ ਬੁੱਧਵਾਰ ਨੂੰ 8 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਪੂਰੇ ਭਾਰਤ 'ਚ ਜਸ਼ਨ ਮਨਾਇਆ ਜਾ ਰਿਹਾ ਹੈ।


ਚੈਂਪੀਅਨ ਟਰਾਫੀ ਤੋਂ ਬਾਅਦ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਏ ਜਿਸ ਕਾਰਨ ਇਹ ਮੈਚ ਕਾਫੀ ਜ਼ਿਆਦਾ ਰੌਮਾਂਚਕ ਸੀ। ਭਾਰਤੀ ਟੀਮ ਵਲੋਂ ਜਦੋਂ ਜਿੱਤ ਦਾ ਚੌਕਾ ਲਗਾਇਆ ਗਿਆ ਤਾਂ ਭਾਰਤ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਜਿੱਤ ਦੀ ਖੁਸ਼ੀ 'ਚ ਆਤਸ਼ਬਾਜੀ ਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ। ਭਾਰਤ ਦੀ ਜਿੱਤ ਦੀ ਖੁਸ਼ੀ ਦਾ ਜਸ਼ਨ ਪੰਜਾਬ, ਦਿੱਲੀ, ਇਲਾਹਾਬਾਦ ਤੇ ਹੈਦਰਾਬਾਦ ਸਮੇਤ ਕਈ ਸੂਬਿਆਂ  'ਚ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਇਸ ਮੈਚ 'ਚ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੌਰਾਨ ਪਾਕਿ ਨੇ ਭਾਰਤ ਸਾਹਮਣੇ 163 ਦੌੜਾਂ ਟੀਚਾ ਰੱਖਿਆ ਸੀ।  ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਰਹੀ ਤੇ ਭਾਰਤ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡਦੇ ਹੋਏ 52 ਦੌੜਾਂ ਬਣਾਈਆਂ। ਹੁਣ ਭਾਰਤ ਤੇ ਪਾਕਿਸਤਾਨ ਦਾ ਮੈਚ 23 ਸਤੰਬਰ ਨੂੰ ਹੈ।