Asia Cup:ਭਾਰਤ ਖਿਲਾਫ ਹਰ ਖਿਡਾਰੀ ਨੂੰ ਕਰਨਾ ਹੋਵੇਗਾ ਵਧੀਆ ਪ੍ਰਦਰਸ਼ਨ: ਸਰਫਰਾਜ਼

09/17/2018 11:19:30 AM

ਨਵੀਂ ਦਿੱਲੀ—ਪਾਕਿਸਤਾਨ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੁਕਾਬਲੇ 'ਚ ਐਤਵਾਰ ਨੂੰ ਹਾਂਗ ਕਾਂਗ ਨੂੰ ਆਸਾਨੀ ਨਾਲ 8 ਵਿਕਟਾਂ ਨਾਲ ਹਰਾ ਦਿੱਤਾ। ਹੁਣ ਪਾਕਿਸਤਾਨ ਦਾ ਅਗਲੇ ਮੁਕਾਬਲਾ 6 ਵਾਰ ਦੀ ਚੈਂਪੀਅਨ ਭਾਰਤੀ ਟੀਮ ਨਾਲ ਹੋਣਾ ਹੈ। ਪਾਕਿਸਤਾਨ ਦੇ ਕੈਪਟਨ ਸਰਫਰਾਜ਼ ਅਹਿਮਦ ਨੇ ਇਸ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਕੁਝ ਸੁਧਾਰ ਕਰਨ ਦੀ ਜ਼ਰੂਰਤ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹਾਂਗਕਾਂਗ ਦੀ ਟੀਮ ਸਿਰਫ 116 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ 'ਚ ਪਾਕਿਸਤਾਨ ਨੇ 23.4 ਓਵਰਾਂ 'ਚ ਦੋ ਵਿਕਟਾਂ 'ਤੇ 117 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਪਾਕਿਸਤਾਨ ਦੇ ਪੇਸਰ ਉਸਮਾਨ ਖਾਨ ਦੇ ਇਕ ਓਵਰ 'ਚ 3 ਵਿਕਟਾਂ ਤੋਂ ਬਾਅਦ ਓਪਨਰ ਇਮਾਮ-ਉਲ ਹੱਕ ਨੇ ਅਜੇਤੂ ਅਰਧਸੈਂਕੜਾ ਲਗਾ ਕੇ ਪਾਰੀ ਖੇਡੀ। ਪਾਕਿਸਤਾਨ ਦੇ ਕਪਤਾਨ ਨੇ ਹਾਂਗਕਾਂਗ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ,' ਇਕ ਕੈਪਟਨ ਦੇ ਤੌਰ 'ਤੇ ਦੇਖੀਏ ਤਾਂ ਮੈਨੂੰ ਕੁਝ ਚੀਜ਼ਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਮਹਿਸੂਸ ਹੋਈ। ਮੈਨੂੰ ਲੱਗਦਾ ਹੈ ਕਿ ਅਸੀਂ ਇਹ ਮੁਕਾਬਲਾ 9-10 ਵਿਕਟ ਨਾਲ ਜਿੱਤ ਸਕਦੇ ਸਨ। ਪਰ ਸਾਡੇ 2 ਵਿਕਟ ਡਿੱਗੇ।

31 ਸਾਲ ਦੇ ਸਰਫਰਾਜ਼ ਨੇ ਕਿਹਾ,'ਨਵੀਂ ਗੇਂਦ ਨਾਲ ਸਾਨੂੰ ਹੋਰ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ, ਮੈਨੂੰ ਲੱਗਦਾ ਹੈ ਕਿ ਇਸ ਖੇਤਰ 'ਚ ਸੁਧਾਰ ਜ਼ਰੂਰੀ ਹੈ। ਨਵੀਂ ਗੇਂਦ ਸਾਡੇ ਲਈ ਸਵਿੰਗ ਨਹੀਂ ਕਰ ਰਹੀ ਹੈ ਜੋ ਸਾਡੇ ਅੱਗੇ ਦੇ ਅਭਿਆਨ ਲਈ ਸਹੀ ਨਹੀਂ ਹੈ। ਅਸੀਂ ਇਸ 'ਤੇ ਆਪਣੇ ਅਗਲੇ ਪ੍ਰੈਕਟਿਸ ਸੈਸ਼ਨ 'ਚ ਕੰਮ ਕਰਾਂਗੇ। ਸਰਫਰਾਜ਼ ਦੀ ਕਪਤਾਨੀ 'ਚ ਹੀ ਪਾਕਿਸਤਾਨ ਨੇ ਪਿੱਛਲੇ ਸਾਲ ਫਾਈਨਲ 'ਚ ਭਾਰਤ ਨੂੰ ਹਰਾ ਕੇ ਚੈਂਪੀਅਨਜ਼ ਟ੍ਰਾਫੀ ਆਪਣੇ ਨਾਮ ਕੀਤੀ ਸੀ। ਭਾਰਤ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਪਾਕਿ ਕੈਪਟਨ ਨੇ ਕਿਹਾ,' ਸਾਡਾ ਹੁਣ ਭਾਰਤੀ ਟੀਮ ਨਾਲ ਸਾਹਮਣਾ ਹੋਣਾ ਹੈ। ਜੇਕਰ ਸਾਨੂੰ ਇਹ ਮੈਚ ਜਿੱਤਣਾ ਹੈ ਤਾਂ ਗੇਂਦਬਾਜ਼ੀ, ਬੱਲੇਬਾਜ਼ੀ ਦੇ ਨਾਲ-ਨਾਲ ਫੀਲਡਿੰਗ 'ਚ ਵੀ ਆਪਣਾ ਬੈਸਟ ਦੇਣਾ ਹੋਵੇਗਾ।' ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲੇ 19 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ 'ਚ ਭਾਰਤੀ ਟੀਮ ਦੀ ਕਮਾਨ ਵਿਰਾਟ ਕੋਹਲੀ ਦੀ ਗੈਰ ਮੌਜੂਦਗੀ 'ਚ ਰੋਹਿਤ ਸੰਭਾਲ ਰਹੇ ਹਨ।