ਇਸ ਵਜ੍ਹਾ ਕਰਕੇ ਅਫਗਾਨਿਸਤਾਨ ਬਣੇਗਾ ਏਸ਼ੀਅ ਕੱਪ ਦਾ '' ਚੈਂਪੀਅਨ''

09/03/2018 10:20:58 AM

ਨਵੀਂ ਦਿੱਲੀ—ਆਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਸ ਸਾਲ ਆਯੋਜਿਤ ਹੋਣ ਵਾਲੇ ਏਸ਼ੀਅ ਕੱਪ ਲਈ ਆਪਣੀ ਟੀਮ ਦੇ ਚਾਰ ਸਪਿਨ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ। ਅਫਗਾਨਿਸਤਾਨ ਦੀ ਟੀਮ 'ਚ ਸ਼ਾਮਲ ਚਾਰ ਸਪਿਨ ਗੇਂਦਬਾਜ਼ ਰਾਸ਼ਿਦ ਖਾਨ, ਮੁਜੀਬ  ਓਰ-ਰਹਿਮਾਨ, ਮੁਹੰਮਦ ਨਬੀ, ਅਤੇ ਸ਼ਰਾਫੁਦੀਨ ਹੈ। ਯਕੀਨਨ ਇਹ ਚਾਰੋਂ ਸਪਿਨਰ ਆਪਣੀ ਵਿਰੋਧੀ ਟੀਮ ਨੂੰ ਪਰੇਸ਼ਾਨ ਕਰਨ ਦਾ ਪੂਰਾ ਦਮ ਰੱਖਦੇ ਹਨ।
ਸੰਯੁਕਤ ਅਰਬ ਅਮੀਰਾਤ 'ਚ ਇਸ ਮਹੀਨੇ ਦੇ ਅੰਤ 'ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਹੈ, ਜਿਸਦੀ ਕਮਾਨ ਅਸਗਰ ਅਫਗਾਨ ਨੂੰ ਸੌਂਪੀ ਗਈ ਹੈ। ਸ਼ਰਾਫੁਦੀਨ ਨੇ ਹਜੇ ਤੱਕ ਆਪਣੇ ਕਰੀਅਰ 'ਚ ਅਫਗਾਨਿਸਤਾਨ ਲਈ 14 ਵਨ ਡੇ ਮੈਚ ਖੇਡੇ ਹਨ। ਉਨ੍ਹਾਂ ਦਾ ਪਿਛਲਾ ਮੈਚ ਇਸ ਸਾਲ ਮਾਰਚ 'ਚ ਵਿਸ਼ਵ ਕੱਪ ਕੁਆਲੀਫਾਇਰ 'ਚ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਛੈ ਟੀ-20 ਮੈਚ ਵੀ ਖੇਡੇ ਹਨ।
ਮੁਨੀਰ ਅਹਿਮਦ ਨਵੇਂ ਖਿਡਾਰੀ ਹਨ, ਜਿਨ੍ਹਾਂ ਨੂੰ ਅਫਗਾਨਿਸਤਾਨ ਟੀਮ 'ਚ ਜਗ੍ਹਾ ਮਿਲੀ ਹੈ, ਹਾਲਾਂਕਿ ਤੇਜ਼ ਗੇਂਦਬਾਜ਼ ਦੌਲਤ ਜਾਦਰਾਨ ਸ਼ਾਮਲ ਨਹੀਂ ਹਨ। ਮੁਨੀਰ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ 'ਚ ਜਗ੍ਹਾ ਮਿਲੀ ਹੈ, ਉਨ੍ਹਾਂ ਨੇ ਮੁਹੰਮਦ ਸ਼ਾਹਜਾਦ ਤੋਂ ਬਾਅਦ ਦੂਜੇ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।