IND vs SL Asia Cup : ਭਾਰਤ ਨੇ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ

09/12/2023 11:04:07 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ ਸੁਪਰ 4 ਦਾ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 49 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 214 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕ ਲਈ ਦੁਨਿਥ ਵੇਲੇਜ ਨੇ 5, ਚਰਿਥ ਅਸਲਾਂਕਾ ਨੇ 4 ਤੇ ਮਹੀਸ਼ ਥਿਕਸ਼ਾਨਾ ਨੇ 1 ਵਿਕਟਾਂ ਲਈਆਂ।  ਟੀਚੇ ਦਾ ਪਿੱਛਾ ਕਰਨ ਆਈ ਸ਼੍ਰੀਲੰਕਾ 41.3 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 172 ਦੌੜਾਂ ਹੀ ਬਣਾ ਸਕੀ ਤੇ 41 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 2, ਮੁਹੰਮਦ ਸਿਰਾਜ ਨੇ 1, ਕੁਲਦੀਪ ਯਾਦਵ ਨੇ 4, ਹਾਰਦਿਕ ਪੰਡਯਾ ਨੇ 1 ਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ।

ਸ਼੍ਰੀਲੰਕਾ ਦੀ ਪਾਰੀ

ਸ਼੍ਰੀਲੰਕਾ ਨੂੰ ਲੱਗਾ 7ਵਾਂ ਝਟਕਾ, ਧਨੰਜੈ ਡਿਸਿਲਵਾ ਹੋਇਆ ਆਊਟ
ਸ਼੍ਰੀਲੰਕਾ ਨੂੰ 7ਵਾਂ ਝਟਕਾ ਧਨੰਜੈ ਡਿਸਿਲਵਾ ਦੇ ਆਊਟ ਹੋਣ ਨਾਲ ਲੱਗਾ। ਧਨੰਜੈ 41 ਦੌੜਾਂ ਬਣਾ ਜਡੇਜਾ ਵਲੋਂ ਆਊਟ ਹੋਇਆ।

ਸ਼੍ਰੀਲੰਕਾ ਦੀ ਡਿੱਗੀ ਛੇਵੀਂ ਵਿਕਟ, ਕਪਤਾਨ ਦਾਸੁਨ ਸ਼ਨਾਕਾ ਹੋਇਆ ਆਊਟ
ਸ਼੍ਰੀਲੰਕਾ ਨੂੰ ਛੇਵਾਂ ਝਟਕਾ ਕਪਤਾਨ ਦਾਸੁਨ ਸ਼ਨਾਕਾ ਦੇ ਆਊਟ ਹੋਣ ਨਾਲ ਲੱਗਾ। ਦਾਸੁਨ 9 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ।

ਸ਼੍ਰੀਲੰਕਾ ਦੀ ਅੱਧੀ ਟੀਮ ਪਵੇਲੀਅਨ ਪਰਤੀ, ਸਕੋਰ -73/5 (19.2 ਓਵਰ)
ਸ਼੍ਰੀਲੰਕਾ ਦੀ ਟੀਮ ਨੇ 19.2 ਓਵਰਾਂ 'ਚ 5 ਵਿਕਟਾਂ ਗੁਆ ਕੇ 73 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਸ਼੍ਰੀਲੰਕਾ ਦੀ ਅੱਧੀ ਟੀਮ ਪਵੇਲੀਅਨ ਪਰਤ ਗਈ ਹੈ। ਸ਼੍ਰੀਲੰਕਾ ਦੀ ਪੰਜਵੀਂ ਵਿਕਟ ਚਰਿਥ ਅਸਲਾਂਕਾ ਦੇ ਤੌਰ 'ਤੇ ਡਿੱਗੀ। ਅਸਲਾਂਕਾ 22 ਦੌੜਾਂ ਬਣਾ ਕੁਲਦੀਪ ਯਾਦਵ ਦਾ ਸ਼ਿਕਾਰ ਬਣਿਆ।

ਸ਼੍ਰੀਲੰਕਾ ਦੀ ਡਿੱਗੀ ਚੌਥੀ ਵਿਕਟ, ਸਦੀਰਾ ਸਮਰਵਿਕਰਮਾ ਹੋਇਆ ਆਊਟ
ਸ਼੍ਰੀਲੰਕਾ ਨੂੰ ਚੌਥਾ ਝਟਕਾ ਸਦੀਰਾ ਸਮਰਵਿਕਰਮਾ ਦੇ ਆਊਟ ਹੋਣ ਲੱਗਾ। ਸਦੀਰਾ 17 ਦੌੜਾ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ।

ਸ਼੍ਰੀਲੰਕਾ ਨੂੰ ਲੱਗਾ ਤੀਜਾ ਝਟਕਾ, ਦਿਮੁਥ ਕਰੁਣਾਰਤਨੇ ਹੋਇਆ ਆਊਟ
ਸ਼੍ਰੀਲੰਕਾ ਨੂੰ ਤੀਜਾ ਝਟਕਾ ਦਿਮੁਥ ਕਰੁਣਾਰਤਨੇ ਦੇ ਆਊਟ ਹੋਣ ਨਾਲ ਲੱਗਾ। ਕਰੁਣਾਰਤਨੇ 2 ਦੌੜਾਂ  ਬਣਾ ਸਿਰਾਜ ਵਲੋਂ ਆਊਟ ਹੋਇਆ।

ਸ਼੍ਰੀਲੰਕਾ ਨੂੰ ਲੱਗਾ ਦੂਜਾ ਝਟਕਾ, ਕੁਸਲ ਮੇਂਡਿਸ ਹੋਇਆ ਆਊਟ
ਸ਼੍ਰੀਲੰਕਾ ਨੂੰ ਦੂਜਾ ਝਟਕਾ ਕੁਸਲ ਮੇਂਡਿਸ ਦੇ ਆਊਟ ਹੋਣ ਨਾਲ ਲੱਗਾ। ਮੇਂਡਿਸ 15 ਦੌੜਾਂ  ਬਣਾ ਬੁਮਰਾਹ ਵਲੋਂ ਆਊਟ ਹੋਇਆ।

ਸ਼੍ਰੀਲੰਕਾ ਨੂੰ ਲੱਗਾ ਪਹਿਲਾ ਝਟਕਾ, ਪਥੁਮ ਨਿਸਾਂਕਾ ਹੋਇਆ ਆਊਟ
ਸ਼੍ਰੀਲੰਕਾ ਨੂੰ ਪਹਿਲਾ ਝਟਕਾ ਪਥੁਮ ਨਿਸਾਂਕਾ ਦੇ ਆਊਟ ਹੋਣ ਨਾਲ ਲੱਗਾ। ਪਥੁਮ 6 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ

ਭਾਰਤ ਦੀ ਪਾਰੀ

ਰਵਿੰਦਰ ਜਡੇਜਾ ਚਾਰ ਦੌੜਾਂ ਬਣਾ ਕੇ ਹੋਏ ਆਊਟ
ਭਾਰਤੀ ਟੀਮ ਦੀ ਸੱਤਵੀਂ ਵਿਕਟ 178 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਰਵਿੰਦਰ ਜਡੇਜਾ ਚਾਰ ਦੌੜਾਂ ਬਣਾ ਕੇ ਆਊਟ ਹੋਏ। ਚਰਿਥ ਅਸਾਲੰਕਾ ਨੇ ਉਨ੍ਹਾਂ ਨੂੰ ਵਿਕਟਕੀਪਰ ਕੁਸਲ ਮੈਂਡਿਸ ਹੱਥੋਂ ਕੈਚ ਕਰਵਾਇਆ।

ਹਾਰਦਿਕ ਪੰਡਯਾ ਪੰਜ ਦੌੜਾਂ ਬਣਾ ਕੇ ਆਊਟ
ਭਾਰਤ ਦੀ ਛੇਵੀਂ ਵਿਕਟ 172 ਦੌੜਾਂ ਦੇ ਸਕੋਰ 'ਤੇ ਡਿੱਗੀ। ਹਾਰਦਿਕ ਪੰਡਯਾ 18 ਗੇਂਦਾਂ 'ਚ ਪੰਜ ਦੌੜਾਂ ਬਣਾ ਕੇ ਆਊਟ ਹੋ ਚੁੱਕੇ ਹਨ। ਦੁਨੀਸ਼ ਵੇਲਾਲੇਜ ਨੇ ਉਨ੍ਹਾਂ ਨੂੰ ਵਿਕਟਕੀਪਰ ਕੁਸਲ ਮੈਂਡਿਸ ਹੱਥੋਂ ਕੈਚ ਕਰਵਾਇਆ। ਇਸ ਮੈਚ 'ਚ ਇਹ ਉਨ੍ਹਾਂ ਦੀ ਆਖਰੀ ਗੇਂਦ ਸੀ ਅਤੇ ਇਸ ਗੇਂਦ 'ਤੇ ਵਿਕਟ ਲੈ ਕੇ ਉਨ੍ਹਾਂ ਨੇ ਮੈਚ 'ਚ ਆਪਣੀਆਂ ਪੰਜ ਵਿਕਟਾਂ ਪੂਰੀਆਂ ਕਰ ਲਈਆਂ। ਵਨਡੇ 'ਚ ਪਹਿਲੀ ਵਾਰ ਪੰਜ ਵਿਕਟਾਂ ਲੈ ਕੇ ਟੀਮ ਇੰਡੀਆ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ। ਹੁਣ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਕ੍ਰੀਜ਼ 'ਤੇ ਹਨ। 37 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 174/6 ਹੈ।

ਭਾਰਤ ਦੀ ਅੱਧੀ ਟੀਮ ਪੈਵੇਲੀਅਨ ਪਰਤੀ
ਭਾਰਤੀ ਟੀਮ ਦੀ ਅੱਧੀ ਟੀਮ 170 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਪਰਤ ਚੁੱਕੀ ਹੈ। ਭਾਰਤ ਨੂੰ ਪੰਜਵਾਂ ਝਟਕਾ ਈਸ਼ਾਨ ਕਿਸ਼ਨ ਦੇ ਰੂਪ 'ਚ ਲੱਗਾ। ਉਨ੍ਹਾਂ ਨੇ 61 ਗੇਂਦਾਂ 'ਚ 33 ਦੌੜਾਂ ਬਣਾਈਆਂ। ਉਹ ਚਰਿਥ ਅਸਾਲੰਕਾ ਦੀ ਗੇਂਦ 'ਤੇ ਦੁਨਿਥ ਵੇਲਾਲੇਜ ਦੇ ਹੱਥੋਂ ਕੈਚ ਹੋ ਗਿਆ। ਹੁਣ ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਕ੍ਰੀਜ਼ 'ਤੇ ਹਨ। 35 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 171/5 ਹੈ।

ਭਾਰਤ ਦਾ ਚੌਥਾ ਵਿਕਟ ਡਿੱਗਿਆ
ਭਾਰਤੀ ਟੀਮ ਦੀ ਚੌਥੀ ਵਿਕਟ 154 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਲੋਕੇਸ਼ ਰਾਹੁਲ 44 ਗੇਂਦਾਂ 'ਚ 39 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਵੇਲਾਲੇਜ ਨੇ ਆਪਣੀ ਹੀ ਗੇਂਦ 'ਤੇ ਉਨ੍ਹਾਂ ਦਾ ਕੈਚ ਫੜਿਆ। ਇਸ ਮੈਚ 'ਚ ਹੁਣ ਤੱਕ ਸਾਰੀਆਂ ਚਾਰ ਵਿਕਟਾਂ ਵੇਲਾਲੇਜ ਨੇ ਹੀ ਲਈਆਂ ਹਨ।

ਰੋਹਿਤ ਵੀ ਪੈਵੇਲੀਅਨ ਪਰਤ ਗਏ
ਭਾਰਤ ਦੀ ਤੀਜੀ ਵਿਕਟ 91 ਦੌੜਾਂ ਦੇ ਸਕੋਰ 'ਤੇ ਡਿੱਗੀ। ਰੋਹਿਤ ਸ਼ਰਮਾ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਏ ਹਨ। ਦੁਨਿਥ ਵੇਲਾਲਗੇ ਨੇ ਉਨ੍ਹਾਂ ਨੂੰ ਕਲੀਨ ਬੋਲਡ ਕੀਤਾ। ਰੋਹਿਤ ਨੇ 48 ਗੇਂਦਾਂ 'ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਡੁਨਿਥ ਵੇਲਾਲਗੇ ਨੇ ਇਸ ਮੈਚ 'ਚ ਇਕੱਲੇ ਹੀ ਟੀਮ ਇੰਡੀਆ ਨੂੰ ਬੈਕਫੁੱਟ 'ਤੇ ਧੱਕ ਦਿੱਤਾ ਹੈ। ਉਨ੍ਹਾਂ ਨੇ ਆਪਣੇ ਲਗਾਤਾਰ ਤਿੰਨ ਓਵਰਾਂ 'ਚ ਭਾਰਤ ਦੇ ਤਿੰਨ ਸਭ ਤੋਂ ਮਹੱਤਵਪੂਰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਹੁਣ ਈਸ਼ਾਨ ਕਿਸ਼ਨ ਅਤੇ ਲੋਕੇਸ਼ ਰਾਹੁਲ ਕ੍ਰੀਜ਼ 'ਤੇ ਹਨ।16 ਓਵਰਾਂ ਦੇ ਬਾਅਦ ਭਾਰਤ ਦਾ ਸਕੋਰ 93/3 ਹੈ।


ਵਿਰਾਟ ਕੋਹਲੀ ਵੀ ਆਊਟ
ਭਾਰਤ ਦੀ ਦੂਜੀ ਵਿਕਟ 90 ਦੌੜਾਂ ਦੇ ਸਕੋਰ 'ਤੇ ਡਿੱਗੀ। ਵਿਰਾਟ ਕੋਹਲੀ 12 ਗੇਂਦਾਂ 'ਤੇ ਤਿੰਨ ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਦੁਨਿਥ ਵੇਲਾਲੇਜ ਦੀ ਗੇਂਦ 'ਤੇ ਦਾਸੁਨ ਸ਼ਨਾਕਾ ਨੇ ਕੈਚ ਆਊਟ ਕੀਤਾ। ਭਾਰਤੀ ਟੀਮ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਵੇਲਾਲਗੇ ਨੇ ਮੈਚ 'ਚ ਸ਼੍ਰੀਲੰਕਾਈ ਟੀਮ ਦੀ ਵਾਪਸੀ ਕਰਵਾਈ ਹੈ। ਰੋਹਿਤ ਸ਼ਰਮਾ ਦੇ ਨਾਲ ਈਸ਼ਾਨ ਕਿਸ਼ਨ ਕ੍ਰੀਜ਼ 'ਤੇ ਮੌਜੂਦ ਹਨ।

ਭਾਰਤ ਦਾ ਪਹਿਲਾ ਵਿਕਟ ਡਿੱਗਿਆ
ਭਾਰਤ ਦੀ ਪਹਿਲੀ ਵਿਕਟ 80 ਦੌੜਾਂ ਦੇ ਸਕੋਰ 'ਤੇ ਡਿੱਗ ਗਈ ਹੈ। ਸ਼ੁਭਮਨ ਗਿੱਲ 25 ਗੇਂਦਾਂ 'ਚ 19 ਦੌੜਾਂ ਬਣਾ ਕੇ ਆਊਟ ਹੋਇਆ। ਦੁਨਿਥ ਵੇਲਾਲਗੇ ਨੇ ਉਨ੍ਹਾਂ ਨੂੰ ਕਲੀਨ ਬੋਲਡ ਕੀਤਾ। ਹੁਣ ਵਿਰਾਟ ਕੋਹਲੀ ਰੋਹਿਤ ਸ਼ਰਮਾ ਦੇ ਨਾਲ ਕ੍ਰੀਜ਼ 'ਤੇ ਹਨ।

ਰੋਹਿਤ ਸ਼ਰਮਾ ਨੇ ਵਨਡੇ 'ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ
ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕਟ 'ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲੇ ਉਹ ਛੇਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਕਸੂਨ ਰਜਿਤਾ ਦੀ ਗੇਂਦ 'ਤੇ ਛੱਕਾ ਲਗਾ ਕੇ ਵਨਡੇ ਕ੍ਰਿਕਟ 'ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਪਾਰੀ 'ਚ ਵੀ ਉਹ ਅਰਧ ਸੈਂਕੜੇ ਵੱਲ ਵਧ ਰਹੇ ਹਨ। ਸੱਤ ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 43 ਦੌੜਾਂ ਹੈ।

ਭਾਰਤ ਦੀ ਬੱਲੇਬਾਜ਼ੀ ਸ਼ੁਰੂ
ਭਾਰਤੀ ਟੀਮ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਕਰੀਜ਼ 'ਤੇ ਹਨ। ਦੋਵੇਂ ਚੰਗੀ ਲੈਅ 'ਚ ਨਜ਼ਰ ਆ ਰਹੇ ਹਨ ਅਤੇ ਚੰਗੀ ਬੱਲੇਬਾਜ਼ੀ ਕਰ ਰਹੇ ਹਨ।

ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਖਾਸ ਗੱਲਾਂ ਬਾਰੇ-

ਹੈੱਡ ਟੂ ਹੈੱਡ (ਵਨਡੇ)
ਕੁੱਲ ਮੈਚ- 165
ਭਾਰਤ- 96 ਜਿੱਤੇ
ਸ਼੍ਰੀਲੰਕਾ- 57 ਜਿੱਤਿਆ
ਟਾਈ  1
ਕੋਈ ਨਤੀਜਾ ਨਹੀਂ - 11

ਇਹ ਵੀ ਪੜ੍ਹੋ :  Asia Cup : ਸੁਪਰ-4 'ਚ ਭਾਰਤ ਨੇ ਪਾਕਿ ਨੂੰ 228 ਦੌੜਾਂ ਨਾਲ ਹਰਾਇਆ, ਕੁਲਦੀਪ ਨੇ ਲਈਆਂ 5 ਵਿਕਟਾਂ

ਪਿੱਚ ਰਿਪੋਰਟ
ਆਰ. ਪ੍ਰੇਮਦਾਸਾ ਸਟੇਡੀਅਮ ਇਕ ਅਜਿਹੀ ਪਿੱਚ ਪੇਸ਼ ਕਰਦਾ ਹੈ ਜੋ ਕੁਦਰਤੀ ਤੌਰ 'ਤੇ ਬੱਲੇਬਾਜ਼ਾਂ ਲਈ ਕਾਫ਼ੀ ਅਨੁਕੂਲ ਹੈ। ਸਪਿਨਰ ਇਸ ਟਰੈਕ 'ਤੇ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਬੱਲੇਬਾਜ਼ ਪਿੱਚ ਦੀ ਬੱਲੇਬਾਜ਼ੀ ਸੁਭਾਅ ਦਾ ਫ਼ਾਇਦਾ ਉਠਾ ਸਕਦੇ ਹਨ ਅਤੇ ਵੱਡੇ ਸਕੋਰ ਬਣਾ ਸਕਦੇ ਹਨ। ਟਾਸ ਜਿੱਤਣ ਵਾਲੀਆਂ ਟੀਮਾਂ ਪਿੱਛਾ ਕਰਨ ਦੀ ਚੋਣ ਕਰ ਸਕਦੀਆਂ ਹਨ।

ਮੌਸਮ
ਪੂਰੇ ਮੈਚ ਦੌਰਾਨ ਬੱਦਲਵਾਈ ਰਹੇਗੀ। ਪਰ ਸਮੱਸਿਆ ਇੱਕ ਵਾਰ ਫਿਰ ਮੀਂਹ ਦੀ ਹੋਵੇਗੀ, ਅੰਕੜਿਆਂ ਅਨੁਸਾਰ ਦਿਨ ਵੇਲੇ ਮੀਂਹ ਪੈਣ ਦੀ ਸੰਭਾਵਨਾ 84 ਫ਼ੀਸਦੀ ਅਤੇ ਬੱਦਲਵਾਈ ਹੋਣ ਦੀ ਸੰਭਾਵਨਾ 95 ਫ਼ੀਸਦੀ ਹੈ। ਦਿਨ ਵਧਣ ਨਾਲ ਮੀਂਹ ਘੱਟਣ ਦੀ ਸੰਭਾਵਨਾ ਹੈ ਪਰ ਦਿਨ ਭਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੈਚ ਦੀ ਸ਼ੁਰੂਆਤ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਦੁਪਹਿਰ 3 ਵਜੇ (ਨਿਰਧਾਰਤ ਸਮਾਂ) ਦੇ ਆਸਪਾਸ ਤੂਫਾਨ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿ ਟੀਮ ਨੂੰ ਲੱਗਾ ਦੂਜਾ ਝਟਕਾ, ਦੋ ਦਿੱਗਜ ਬਾਹਰ

ਪਲੇਇੰਗ 11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐਲ. ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ

ਸ਼੍ਰੀਲੰਕਾ : ਪਥੁਮ ਨਿਸਾੰਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜਯਾ ਡੀ ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਦੁਨਿਥ ਵੇਲਾਲੇਜ, ਮਹੇਸ਼ ਥੀਕਸ਼ਾਨਾ, ਕਸੁਨ ਰਜਿਥਾ, ਮਥੀਸ਼ਾ ਪਥਿਰਾਨਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tarsem Singh

This news is Content Editor Tarsem Singh