ਕੋਰੋਨਾ ਵਾਇਰਸ ’ਤੇ ਅਸ਼ਵਿਨ ਨੇ ਕਿਹਾ- ਇਨਸਾਨ ਨੂੰ ਵੱਧ ਜ਼ਿੰਮੇਵਾਰ ਬਣਨ ਲਈ ਕਹਿ ਰਹੀ ਹੈ ਧਰਤੀ

03/19/2020 1:28:51 PM

ਨਵੀਂ ਦਿੱਲੀ (ਭਾਸ਼ਾ) — ਭਾਰਤੀ ਕ੍ਰਿਕਟ ਸਟਾਰਸ ਵੀ ਕੋਰੋਨਾ ਵਾਇਰਸ ਦੇ ਸਬੰਧ 'ਚ ਆਪਣੇ ਆਪਣੇ ਤਰੀਕੇ ਨਾਲ ਆਪਣੀ ਗੱਲ਼ ਸਾਰਿਆਂ ਦੇ ਸਾਹਮਣੇ ਰੱਖ ਰਹੇ ਹਨ। ਇਕ ਪਾਸੇ ਜਿੱਥੇ ਭਾਰਤ ਦੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਵੀਡੀਓ ਦੇ ਰਾਹੀਂ ਸਾਰਿਆਂ ਨੂੰ ਇਸ ਤੋਂ ਬਚਣ ਬਾਰੇ ਦੱਸਿਆ, ਉਥੇ ਹੀ ਦੂਜੇ ਪਾਸੇ ਟੀਮ ਇੰਡੀਆ ਦੇ ਸੀਨੀਅਰ ਸਪਿਨਰ ਆਰ ਅਸ਼ਵਿਨ ਨੇ ਟਵੀਟ ਕਰਕੇ ਇਕ ਬਹੁਤ ਹੀ ਡੂੰਘੀ ਗੱਲ ਕੀਤੀ। ਅਸ਼ਵਿਨ ਨੇ ਟਵਿੱਟਰ 'ਤੇ ਆਪਣੇ ਸੰਦੇਸ਼ ਰਾਹੀਂ ਦੇਸ਼ ਦੇ ਸਾਰਿਆਂ ਨਾਗਰਿਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਆਦਤ ਅਤੇ ਮਹਾਂਮਾਰੀ ਤੋਂ ਬਚਾਉਣ ਲਈ ਸਮਾਜ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਇਹ ਆਫ ਸਪਿਨਰ ਖਤਰਨਾਕ ਵਾਇਰਸ ਨਾਲ ਪੈਦਾ ਹੋਣ ਵਾਲੇ ਖਤਰੇ ਤੋਂ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗਾ ਹੈ।

PunjabKesari

ਅਸ਼ਵਿਨ ਨੇ ਟਵੀਟ ਕੀਤਾ ਕਿ ਇਹ ਧਰਤੀ ਮਨੁੱਖ ਜਾਤੀ ਨੂੰ ਚੁਣੌਤੀ ਦੇ ਰਹੀ ਹੈ। ਇਹ ਸਾਡੇ ਤੋਂ ਪੁੱਛ ਰਹੀ ਹੈ ਕਿ ਕੀ ਅਸੀਂ ਸਮਾਜ ਪ੍ਰਤੀ ਜ਼ਿੰਮੇਵਾਰ ਬਣ ਸਕਦੇ ਹਾਂ। ਉਹ ਸਾਡੇ ਕੋਲੋਂ ਪੁੱਛ ਰਹੀ ਹੈ ਕਿ ਕੀ ਅਸੀਂ ਈਮਾਨਦਾਰ ਹੋ ਸਕਦੇ ਹਾਂ ਅਤੇ ਕਿਸੇ ਹੋਰ ਵਿਅਕਤੀ ਦੀ ਭਲਾਈ ਲਈ ਖੁਦ ਨੂੰ ਹੱਦਾਂ ਵਿਚ ਬੰਨ੍ਹ ਸਕਦੇ ਹਾਂ। ਸੋਚ-ਸਮਝ ਕੇ ਜਵਾਬ ਦੇਣ ਲਈ ਕੁਝ ਸਖਤ ਸਵਾਲਾਂ ਦਾ ਸਾਹਮਣਾ ਕਰੋ। ਸੁਰੱਖਿਅਤ ਰਹੋ ਅਤੇ ਸਵਾਲਾਂ ਦਾ ਜਵਾਬ ਹੱਥ ਜੋੜ ਕੇ ਦਿਓ।

ਕੋਵਿਡ -19 ਕਾਰਨ ਹੁਣ ਤੱਕ ਵਿਸ਼ਵ ਭਰ 'ਚ 8000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਖੇਡ ਮੁਕਾਬਲਿਆਂ ਨੂੰ ਜਾਂ ਤਾਂ ਮੁਲਤਵੀ ਕਰ ਦਿੱਤਾ ਗਿਆ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ


Davinder Singh

Content Editor

Related News