ਰਿਕਾਰਡ ਨੂੰ ਦਿਮਾਗ ''ਚ ਲੈ ਕੇ ਨਹੀਂ ਖੇਡਦਾ : ਅਸ਼ਵਿਨ

07/29/2017 8:30:50 PM

ਗਾਲੇ— ਟੀਮ ਮੈਨ ਮੰਨੇ ਜਾਣ ਵਾਲੇ ਭਾਰਤ ਦੇ ਸਟਾਰ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕਦੇ ਵੀ ਰਿਕਾਰਡ ਨੂੰ ਦਿਮਾਗ 'ਚ ਲੈ ਕੇ ਨਹੀਂ ਖੇਡਦਾ ਅਤੇ ਉਸ ਦੇ ਲਈ ਨਿਜੀ ਟੀਚਿਆਂ ਤੋਂ ਵੱਧ ਕੇ ਟੀਮ ਹਿੱਤ ਹੈ। ਅਸ਼ਵਿਨ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ 'ਚ ਦੂਜੀ ਪਾਰੀ 'ਚ 65 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾਈ ਪਾਰੀ ਨੂੰ 245 ਦੌੜਾਂ 'ਤੇ ਰੋਕ ਕੇ 304 ਦੌੜਾਂ ਨਾਲ ਜਿੱਤ ਦਰਜ਼ ਕੀਤੀ।
ਆਪਣੇ 6 ਸਾਲ ਦੇ ਕਰੀਅਰ 'ਚ ਹੀ ਅਸ਼ਵਿਨ ਸਭ ਤੋਂ ਤੇਜ਼ੀ ਨਾਲ 250 ਟੈਸਟ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਉਸ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 300 ਵਿਕਟ ਲੈਣ ਵਾਲਾ ਗੇਂਦਬਾਜ਼ ਬਣਨ ਲਈ ਅਗਲੇ 6 ਮਹੀਨੇ 'ਚ 25 ਵਿਕਟਾਂ ਹੋਰ ਹਾਸਲ ਕਰਨੀਆਂ ਹਨ। ਹੁਣ ਤੱਕ ਉਸ ਨੇ 50 ਟੈਸਟ 'ਚ 279 ਵਿਕਟਾਂ ਹਨ ਪਰ ਉਸ ਨੇ ਕਿਹਾ ਕਿ ਅੰਕੜੇ ਉਸ ਦੇ ਲਈ ਮਾਇਨੇ ਨਹੀਂ ਰੱਖਦੇ।
ਉਸ ਨੇ ਕਿਹਾ ਕਿ ਮੇਰੇ ਲਈ ਟੀਮ ਸਭ ਤੋਂ ਪਹਿਲਾਂ ਹੈ। ਬਚਪਨ ਤੋ ਮੇਰਾ ਸੁਪਨਾ ਭਾਰਤ ਦੇ ਲਈ ਖੇਡਣ ਦਾ ਸੀ ਅਤੇ ਮੈਂ ਭਾਰਤੀ ਕ੍ਰਿਕਟ ਨੂੰ ਕਈ ਉੱਚਾਇਆ ਤੱਕ ਲੈ ਜਾਣਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਮੇਰਾ ਅਲੱਗ ਸੁਪਨਾ ਨਹੀਂ ਸੀ। ਮੈ ਕਿਸੇ ਅੰਕੜੇ ਤੱਕ ਨਹੀਂ ਪਹੁੰਚਣਾ ਹੈ। ਮੈਂ ਦੇਸ਼ ਦੇ ਲਈ ਆਪਣਾ ਸਰਵਸ੍ਰੇਸਠ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਇਕ ਪ੍ਰਕਿਰਿਆ 'ਚ ਮੈਂ ਖੁਦ ਵੀ ਕਿਸੇ ਮੁਕਾਮ ਤੱਕ ਪਹੁੰਚ ਜਾਵਾਗਾ, ਇਹ ਮੈਨੂੰ ਪਤਾ ਹੈ।