ਕ੍ਰਿਕਟ ਦੇ ਨਵੇਂ ਨਿਯਮਾਂ ''ਤੇ ਅਸ਼ਵਿਨ ਨੇ ਤੋੜੀ ਚੁੱਪੀ, ਦਿੱਤਾ ਇਹ ਵੱਡਾ ਬਿਆਨ

03/18/2022 11:31:28 AM

ਚੇਨਈ- ਭਾਰਤ ਦੇ ਸਟਾਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਐੱਮ. ਸੀ. ਸੀ. ਦੇ ਨਾਨ ਸਟ੍ਰਾਈਕਰ ਪਾਸੇ 'ਤੇ ਰਨ ਆਊਟ ਨਿਯਮ ਦੇ ਸਬੰਧ 'ਚ ਸੋਧ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਗੇਂਦਬਾਜ਼ਾਂ ਨੂੰ ਹੁਣ ਉਨ੍ਹਾਂ ਬੱਲੇਬਾਜ਼ਾਂ ਨੂੰ ਆਊਟ ਕਰਨ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ ਕੇ ਗੇਂਦ ਸੁੱਟਣ ਤੋਂ ਪਹਿਲਾਂ ਹੀ ਕ੍ਰੀਜ਼ ਤੋਂ ਬਾਹਰ ਨਿਕਲ ਜਾਂਦੇ ਹਨ।

ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ 2022 ਦੇ ਪੂਰੇ ਹੋਏ ਅੱਧੇ ਮੈਚ, ਜਾਣੋ ਕੌਣ ਹੈ ਟਾਪ ਸਕੋਰਰ

ਕ੍ਰਿਕਟ ਦੇ ਨਿਯਮਾਂ ਦੇ ਸੰਰਖਿਅਣ ਮੇਰਿਲਬੋਰਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਇਸੇ ਮਹੀਨੇ ਦੇ ਸ਼ੁਰੂ 'ਚ ਵਿਵਾਦਾਂ 'ਚ ਰਹਿਣ ਵਾਲੇ ਰਨ ਆਊਟ ਨਿਯਮ ਨੂੰ ਨਿਯਮ 41 'ਅਣਉਚਿਤ ਖੇਡ' ਤੋਂ ਹਟਾ ਕੇ ਨਿਯਮ 38 'ਚ ਸ਼ਾਮਲ ਕੀਤਾ ਹੈ ਜੋ ਜਾਇਜ਼ ਤੀਰਕੇ ਨਾਲ ਰਨਆਊਟ ਨਾਲ ਸਬੰਧਤ ਹੈ। ਐੱਮ. ਸੀ. ਸੀ. ਨੇ ਆਪਣੇ ਜ਼ਾਬਤੇ 'ਚ 9 ਬਦਲਾਅ ਕੀਤੇ ਜਿਸ 'ਚੋਂ ਇਕ ਇਹੋ ਹੈ ਜੋ ਇਸ ਸਾਲ ਅਕਤੂਬਰ ਤੋਂ ਪ੍ਰਭਾਵੀ ਹੋ ਜਾਵੇਗਾ। 

ਇਹ ਵੀ ਪੜ੍ਹੋ : ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ

ਇੰਡੀਅਨ ਪ੍ਰੀਮੀਅਰ ਲੀਗ 2019 ਦੇ ਇਕ ਮੈਚ 'ਚ ਇੰਗਲੈਂਡ ਦੇ ਜੋਸ ਬਟਲਰ ਨੂੰ ਇਸੇ ਤਰ੍ਹਾਂ ਰਨ ਆਊਟ ਕਰਕੇ ਇਸ ਨਿਯਮ ਦੀ ਜਾਇਜ਼ਤਾ 'ਤੇ ਬਹਿਸ ਨੂੰ ਹਵਾ ਦੇਣ ਵਾਲੇ ਅਸ਼ਵਿਨ ਕਿਹਾ ਕਿ ਮੇਰੇ ਸਾਥੀ ਗੇਂਦਬਾਜ਼ ਇਸ ਨੂੰ ਜ਼ਰਾ ਸਮਝੋ। ਨਾਨ ਸਟ੍ਰਾਈਕਰ ਪਾਸੇ ਇਕ ਵਾਧੂ ਕਦਮ ਤੁਹਾਡੇ ਪੂਰੇ ਕਰੀਅਰ ਨੂੰ ਖ਼ਤਮ ਕਰ ਸਕਦਾ ਹੈ ਕਿਉਂਕਿ ਜੇਕਰ ਨਾਨ ਸਟ੍ਰਾਈਕਰ ਪਾਸੇ 'ਤੇ ਖੜ੍ਹਾ ਬੱਲੇਬਾਜ਼ ਸਟ੍ਰਾਈਕ 'ਤੇ ਆ ਜਾਵੇ ਤਾਂ ਉਹ ਇਕ ਛੱਕਾ ਜੜ ਸਕਦਾ ਹੈ ਤੇ ਅਜਿਹਾ ਉਸ ਦੇ ਇਕ ਵਾਧੂ ਕਦਮ ਨਾਲ ਹੋਇਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh