ਅਸ਼ਵਿਨ ਨੂੰ ਵਾਪਸੀ ਦਾ ਮੌਕਾ, ਦੇਵਧਰ ਟਰਾਫੀ ''ਚ ਮਿਲੀ ਭਾਰਤ ਏ ਦੀ ਕਮਾਨ

02/28/2018 1:05:17 PM

ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਵਨਡੇ ਟੀਮ ਤੋਂ ਬਾਹਰ ਚਲ ਰਹੇ ਸੀਨੀਅਰ ਆਫ ਸਨਿਪਰ ਰਵੀਚੰਦਰਨ ਅਸ਼ਵਿਨ ਨੂੰ ਰਾਸ਼ਟਰੀ ਚੋਣਕਰਤਾਵਾਂ ਨੇ ਵਾਪਸੀ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੂੰ ਧਰਮਸ਼ਾਲਾ 'ਚ 4 ਤੋਂ 8 ਮਾਰਚ ਤੱਕ ਹੋਣ ਵਾਲੇ ਦੇਵਧਰ ਟਰਾਫੀ ਦੇ ਲਈ ਭਾਰਤ-ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸ਼੍ਰੇਅਸ ਅਈਅਰ ਭਾਰਤ-ਬੀ ਦੇ ਕਪਤਾਨ ਹੋਣਗੇ, ਜਦਕਿ ਬਾਕੀ ਭਾਰਤ ਦੇ ਅਗਵਾਈ ਕਰੁਣ ਨਾਇਰ ਕਰਨਗੇ।

ਅਸ਼ਵਿਨ ਦੇਵਧਰ ਟਰਾਫੀ ਦੇ ਲਈ ਚੁਣੇ ਗਏ ਪ੍ਰਮੁੱਖ ਨਾਂ ਹਨ, ਜਦਕਿ ਰਾਸ਼ਟਰੀ ਇਕ ਰੋਜ਼ਾ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਧੇਰੇ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਵਿਸ਼ਵ ਚੈਂਪੀਅਨ ਅੰਡਰ-19 ਟੀਮ 'ਚ ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਨੂੰ ਭਾਰਤ-ਏ 'ਚ ਸ਼ਾਮਲ ਕੀਤਾ ਗਿਆ ਹੈ। ਚੋਣਕਰਤਾਵਾਂ ਨੇ ਨਾਗਪੁਰ 'ਚ ਰਣਜੀ ਚੈਂਪੀਅਨ ਵਿਦਰਭ ਦੇ ਖਿਲਾਫ 14 ਤੋਂ 18 ਮਾਰਚ ਵਿਚਾਲੇ ਹੋਣ ਵਾਲੇ ਈਰਾਨੀ ਕੱਪ ਦੇ ਲਈ ਬਾਕੀ ਭਾਰਤ ਟੀਮ ਦੀ ਚੋਣ ਕੀਤੀ ਗਈ ਹੈ, ਜਿਸ ਦੀ ਅਗਵਾਈ ਕਰੁਣ ਨਾਇਰ ਕਰਨਗੇ

ਭਾਰਤ-ਏ : ਰਵੀਚੰਦਰਨ ਅਸ਼ਵਿਨ (ਕਪਤਾਨ), ਪ੍ਰਿਥਵੀ ਸ਼ਾਅ, ਉਨਮੁਕਤ ਚੰਦ, ਅਕਸ਼ਦੀਪ ਨਾਥ, ਸ਼ੁੱਭਮਨ ਗਿੱਲ, ਰਿਕੀ ਭੁਈ, ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ (ਵਿਕਟਕੀਪਰ), ਕਰੁਣਾਲ ਪੰਡਯਾ, ਮੁਹੰਮਦ ਸ਼ਮੀ, ਨਵਦੀਪ ਸੈਨੀ, ਬਾਸਿਲ ਥੰਪੀ, ਕੁਲਵੰਤ ਖੇਜਰੋਲੀਆ, ਰੋਹਿਤ ਨਾਇਡੂ।

ਭਾਰਤ-ਬੀ : ਸ਼੍ਰੇਅਸ ਅਈਅਰ (ਕਪਤਾਨ), ਰਿਤੂਰਾਜ ਗਾਇਕਵਾੜ, ਅਭਿਮਨਿਊ ਈਸ਼ਵਰਨ, ਅੰਕਿਤ ਬਾਵਨੇ, ਮਨੋਜ ਤਿਵਾਰੀ, ਸਿੱਧੇਸ਼ ਲਾਡ, ਕੋਨਾ ਭਾਰਤ (ਵਿਕਟਕੀਪਰ), ਜਯੰਤ ਯਾਦਵ, ਧਰਮਿੰਦਰ ਸਿੰਘ ਜਡੇਜਾ, ਹਨੁਮਾ ਵਿਹਾਰੀ, ਸਿਧਾਰਥ ਕੌਲ, ਖਲੀਲ ਅਹਿਮਦ, ਹਰਸ਼ਲ ਪਟੇਲ, ਉਮੇਸ਼ ਯਾਦਵ, ਰਜਤ ਪਾਟੀਦਾਰ।

ਬਾਕੀ ਭਾਰਤ : ਕਰੁਣ ਨਾਇਰ (ਕਪਤਾਨ), ਪ੍ਰਿਥਵੀ ਸ਼ਾਅ, ਅਭਿਮਨਿਊ ਈਸ਼ਵਰਨ, ਆਰ ਸਮਰਥ, ਮਯੰਕ ਅਗਰਵਾਲ, ਹਨੁਮਾ ਵਿਹਾਰੀ, ਕੇ.ਐੱਸ. ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਜਯੰਤ ਯਾਦਵ, ਸ਼ਾਹਬਾਜ਼ ਨਦੀਮ, ਅਨਮੋਲਪ੍ਰੀਤ ਸਿੰਘ, ਸਿਧਾਰਥ ਕੌਲ, ਅੰਕਿਤ ਰਾਜਪੂਤ, ਨਵਦੀਪ ਸੈਨੀ, ਅਤਿਤ ਸੇਠ।