ਅਸ਼ਵਿਨ ਦੀ ਇਹ ਹਰਕਤ ਉਸ ਦਾ ਪੱਧਰ ਦੱਸਦੀ ਹੈ : ਰਾਜਸਥਾਨ ਦੇ ਕੋਚ ਉਪਟਨ

03/26/2019 1:52:24 PM

ਜੈਪੁਰ : ਰਾਜਸਥਾਨ ਰਾਇਲਸ ਦੇ ਪੈਡੀ ਉਪਟਨ ਨੇ ਕਿਹਾ ਕਿ ਆਈ. ਪੀ. ਐੱਲ. ਮੈਚ ਵਿਚ ਜੋਸ ਬਟਲਰ ਨੂੰ ਮਾਂਕਡਿੰਗ ਕਰਕੇ ਆਰ. ਅਸ਼ਵਿਨ ਨੇ ਦਿਖਾ ਦਿੱਤਾ ਕਿ ਉਸ ਦਾ ਪੱਧਰ ਕੀ ਹੈ। ਆਈ. ਪੀ. ਐੱਲ. ਦੇ 12 ਸਾਲ ਦੇ ਇਤਿਹਾਸ ਵਿਚ ਬਟਲਰ ਇਸ ਤਰ੍ਹਾਂ ਨਾਲ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣੇ। ਬਟਲਰ ਉਸ ਸਮੇਂ 43 ਗੇਂਦਾਂ ਵਿਚ 69 ਦੌੜਾਂ ਬਣਾ ਕੇ ਖੇਡ ਰਹੇ ਸੀ ਜਦੋਂ ਅਸ਼ਵਿਨ ਨੇ ਉਸ ਨੂੰ ਚਿਤਾਵਨੀ ਦਿੱਤੇ ਬਿਨਾ ਮਾਂਕਡਿੰਗ ਨਾਲ ਆਊਟ ਕੀਤਾ। ਟੀਵੀ ਰਿਪਲੇ ਤੋਂ ਜ਼ਾਹਰ ਸੀ ਕਿ ਅਸ਼ਵਿਨ ਨੇ ਵਿਕਟਾਂ ਉਡਾਉਣ ਤੋਂ ਪਹਿਲਾਂ ਬਟਲਰ ਦੇ ਕ੍ਰੀਜ਼ ਤੋਂ ਬਾਹਰ ਆਉਣ ਦਾ ਇੰਤਜ਼ਾਰ ਕੀਤਾ।

ਉਪਟਨ ਨੇ ਕਿਹਾ, ''ਆਰ ਅਸ਼ਵਿਨ ਨੇ ਇਹ ਹਰਕਤ ਕਰਕੇ ਦੱਸਿਆ ਕਿ ਉਹ ਕਿਸ ਤਰ੍ਹਾਂ ਦੇ ਵਿਅਕਤੀ ਹਨ। ਉਪਟਨ ਵਿਸ਼ਵ ਕੱਪ 2011 ਤੋਂ ਪਹਿਲਾਂ ਭਾਰਤੀ ਟੀਮ ਦੇ ਮਾਨਸਿਕ ਅਨੁਕੂਲਨ ਕੋਚ ਸੀ ਅਤੇ ਅਸ਼ਵਿਨ ਵੀ ਉਸ ਟੀਮ ਦਾ ਹਿੱਸਾ ਸੀ। ਮੈਂ ਆਈ. ਪੀ. ਐੱਲ. ਦੇ ਪ੍ਰਸ਼ੰਸਕਾਂ 'ਤੇ ਛੱਡਦਾ ਹਾਂ ਕਿ ਕੀ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣਾ ਚਾਹੁੰਦੇ ਹਨ। ਅਸੀਂ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਨ ਮੈਦਾਨ 'ਤੇ ਉੱਤਰੇ ਸੀ। ਮੈਨੂੰ ਖੁਸ਼ੀ ਹੈ ਕਿ ਮੇਰੇ ਖਿਡਾਰੀ ਇਸ ਕਸੌਟੀ 'ਤੇ ਖਰੇ ਉੱਤਰੇ। ਵੈਸੇ ਇਹ ਨਿਯਮਾਂ ਦੇ ਉਲਟ ਨਹੀਂ ਸੀ। ਨਿਯਮ ਅਤੇ ਖੇਡ ਭਾਵਨਾ 2 ਵੱਖ-ਵੱਖ ਮਸਲੇ ਹਨ। ਮੈਨੂੰ ਉਮੀਦ ਹੈ ਕਿ ਆਈ. ਪੀ. ਐੱਲ. ਦੇ ਬਾਕੀ ਮੈਚ ਖੇਡ ਭਾਵਨਾ ਦੇ ਦਾਇਰੇ ਵਿਚ ਖੇਡੇ ਜਾਣਗੇ।''