ਵਨ ਡੇ ਟੀਮ ਤੋਂ ਨਜ਼ਰਅੰਦਾਜ਼ ਕਰਨ ''ਤੇ ਭੜਕੇ ਅਸ਼ਵਿਨ, ਕਿਹਾ ਮੈਂ ਅਨਾੜੀ ਨਹੀਂ ਹਾਂ

03/19/2019 2:12:25 AM

ਮੁੰਬਈ— ਪਿਛਲੇ ਲਗਭਗ 2 ਸਾਲ ਤੋਂ ਭਾਰਤੀ ਸੀਮਿਤ ਓਵਰ ਦੀ ਟੀਮ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਚੱਲ ਰਹੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਹੈ ਕਿ ਉਹ ਇਸ ਫਾਰਮੈੱਟ ਦੇ ਕੋਈ ਅਨਾੜੀ ਨਹੀਂ ਹਨ। ਅਨੁਭਵੀ ਤੇ ਸਫਲ ਗੇਂਦਬਾਜ਼ਾਂ 'ਚ ਸ਼ਾਮਲ ਅਸ਼ਵਿਨ ਲੰਮੇ ਸਮੇਂ ਤੋਂ ਭਾਰਤ ਦੀ ਵਨ ਡੇ ਤੇ ਟੀ-20 ਟੀਮਾਂ ਤੋਂ ਬਾਹਰ ਹਨ ਤੇ ਕਪਤਾਨ ਵਿਰਾਟ ਕੋਹਲੀ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ 'ਤੇ ਜ਼ਿਆਦਾ ਭਰੋਸਾ ਕਰ ਰਹੇ ਹਨ।


ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਵੀ ਇਕ ਸਾਲ ਤਕ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਰਹੇ ਸਨ ਪਰ ਪਿਛਲੇ ਕੁਝ ਮਹੀਨਿਆਂ 'ਚ ਉਹ ਛੋਟੇ ਫਾਰਮੈੱਟ 'ਚ ਖੇਡ ਰਹੇ ਹਨ। ਵਿਸ਼ਵ ਕੱਪ ਟੀਮ ਦੇ ਲਈ ਇਨ੍ਹਾਂ 3 ਸਪਿਨਰਾਂ 'ਚੋਂ 2 ਦੀ ਚੋਣ ਹੋਣੀ ਹੈ ਤੇ ਅਸ਼ਵਿਨ ਦੀ ਵਾਪਸੀ ਦੀ ਕੋਈ ਉਮੀਦ ਨਹੀਂ ਹੈ। ਅਸ਼ਵਿਨ ਆਖਰੀ ਵਾਰ 2017 'ਚ ਵੈਸਟਇੰਡੀਜ਼ 'ਚ ਐਂਟੀਗਾ 'ਚ ਖੇਡੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਟੀਮ ਤੋਂ ਇਸ ਲਈ ਬਾਹਰ ਨਹੀਂ ਹਾਂ ਕਿਉਂਕਿ ਮੈਂ ਖਰਾਬ ਖੇਡ ਰਿਹਾ ਹਾਂ ਬਲਕਿ ਇਹ ਮੰਗ ਤੇ ਉਪਲੱਬਧਾ ਦੇ ਹਿਸਾਬ ਨਾਲ ਚੱਲ ਰਿਹਾ ਹੈ।


ਅਸ਼ਵਿਨ ਨੇ ਕਿਹਾ ਮੈਂ ਖੁਦ ਨੂੰ ਕੇਵਲ ਟੈਸਟ ਦਾ ਖਿਡਾਰੀ ਨਹੀਂ ਮੰਨਦਾ ਹਾਂ ਕਿਉਂਕਿ ਮੈਂ ਕੋਈ ਅਨਾੜੀ ਨਹੀਂ ਹਾਂ। ਮੈਂ ਸੀਮਿਤ ਓਵਰ ਫਾਰਮੈੱਟ 'ਚ ਖੇਡਿਆ ਹਾਂ ਤੇ ਮੇਰਾ ਰਿਕਾਰਡ ਵੀ ਬਹੁਤ ਵਧੀਆ ਰਿਹਾ ਹੈ। ਆਖਰੀ ਵਨ ਡੇ ਮੈਚ ਜੋ ਮੈਂ ਖੇਡਿਆ ਸੀ ਉਸ 'ਚ ਮੈਨੂੰ 28 ਦੌੜਾਂ 'ਤੇ 3 ਵਿਕਟਾਂ ਹਾਸਲ ਹੋਈਆਂ ਸਨ। ਮੈਂ ਖਰਾਬ ਖੇਡ ਦੀ ਵਜ੍ਹਾ ਨਾਲ ਬਾਹਰ ਨਹੀਂ ਹਾਂ, ਮੈਂ ਸੈਅਦ ਮੁਸ਼ਤਾਕ ਅਲੀ ਟੂਰਨਾਮੈਂਟ 'ਚ ਖੇਡਿਆ ਹਾਂ ਤੇ ਉੱਥੇ ਵੀ ਵਧੀਆ ਪ੍ਰਦਰਸ਼ਨ ਕੀਤਾ।

Gurdeep Singh

This news is Content Editor Gurdeep Singh