WTA Finals : ਬਿਨਾਕਾ ਬਾਹਰ, ਐਸ਼ਲੇ ਬਾਰਟੀ ਤੇ ਬੇਲਿੰਡਾ ਸੈਮੀਫਾਈਨਲ ''ਚ

11/01/2019 9:32:52 AM

ਸਪੋਰਟਸ ਡੈਸਕ— ਵਰਲਡ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਨੇ ਬੁੱਧਵਾਰ ਨੂੰ ਡਬਲਿਊ. ਟੀ. ਏ. ਫਾਈਨਲਸ ਦੇ ਸੈਮੀਫਾਈਨਲ 'ਚ ਚੈੱਕ ਗਣਰਾਜ ਦੀ ਟੈਨਿਸ ਖਿਡਾਰੀ ਪੇਤਰਾ ਕਵੀਤੋਵਾ ਨੂੰ ਸਿੱਧੇ ਸੈੱਟਾਂ 'ਚ ਹਰਾ ਦਿੱਤਾ। ਇਕ ਘੰਟੇ 28 ਮਿੰਟ ਤਕ ਚਲੇ ਇਸ ਮੁਕਾਬਲੇ 'ਚ ਫ੍ਰੈਂਚ ਓਪਨ ਚੈਂਪੀਅਨ ਬਾਰਟੀ ਨੇ ਕਵੀਤੋਵਾ ਨੂੰ 6-4, 6-2 ਨਾਲ ਹਰਾ ਕੇ ਸੈਮੀਫਾਨਲ 'ਚ ਪ੍ਰਵੇਸ਼ ਕੀਤਾ। ਜਦਕਿ, ਇਕ ਹੋਰ ਮੁਕਾਬਲੇ 'ਚ ਬੇਲਿੰਡਾ ਬੇਨਸਿਚ ਨੇ ਕਿਕੀ ਬੇਰਤੇਂਸ ਨੂੰ 7-5, 1-0 ਨਾਲ ਹਰਾ ਕੇ ਡਬਲਿਊ. ਟੀ. ਏ. ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ।

ਬਿਨਾਕਾ ਗੋਡੇ ਦੀ ਸੱਟ ਦੀ ਵਜ੍ਹਾ ਕਾਰਨ ਬਾਹਰ
PunjabKesari
ਕੈਨੇਡਾ ਦੀ ਸਟਾਰ ਮਹਿਲਾ ਟੈਨਿਸ ਖਿਡਾਰੀ ਬਿਨਾਕਾ ਐਂਦ੍ਰੀਸਕੂ ਗੋਡੇ ਦੀ ਸੱਟ ਦੀ ਵਜ੍ਹਾ ਨਾਲ ਸ਼ੇਨਜੇਨ 'ਚ ਚਲ ਰਹੇ ਡਬਲਿਊ. ਟੀ. ਏ. ਫਾਈਨਲਸ 'ਚੋਂ ਬਾਹਰ ਹੋ ਗਈ ਹੈ। ਸੈਮੀਫਾਈਨਲ 'ਚ ਬਿਨਾਕਾ ਦਾ ਸਾਹਮਣਾ ਸਾਬਕਾ ਚੈਂਪੀਅਨ ਐਲਿਨਾ ਸਵਿਤੋਲਿਨਾ ਨਾਲ ਹੋਣ ਵਾਲਾ ਸੀ।


Tarsem Singh

Content Editor

Related News