ਬਾਰਟੀ ਨੇ ਘਰੇਲੂ ਸਰਜ਼ਮੀਂ ''ਤੇ ਪਹਿਲਾ ਖਿਤਾਬ ਜਿੱਤਿਆ

01/18/2020 3:55:16 PM

ਐਡੀਲੇਡ— ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਏ. ਟੀ. ਪੀ. - ਡਬਲਿਊ. ਟੀ. ਏ. ਐਡੀਲੇਡ ਇੰਟਰਨੈਸ਼ਨਲ ਦੇ ਫਾਈਨਲ 'ਚ 19 ਸਾਲ ਦੀ ਡਾਇਨਾ ਯਾਸਤ੍ਰੇਮਸਕਾ ਨੂੰ ਹਰਾ ਕੇ ਸ਼ਨੀਵਾਰ ਨੂੰ ਕਰੀਅਰ 'ਚ ਪਹਿਲੀ ਵਾਰ ਘਰੇਲੂ ਸਰਜ਼ਮੀਂ 'ਤੇ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ 'ਚ ਨੰਬਰ ਇਕ ਪਾਇਦਾਨ 'ਤੇ ਕਾਬਜ ਬਾਰਟੀ ਨੇ ਯੂਕ੍ਰੇਨ ਦੀ 24ਵੀਂ ਰੈਂਕਿੰਗ ਵਾਲੀ ਖਿਡਾਰੀ ਨੂੰ 87 ਮਿੰਟ ਤਕ ਚਲੇ ਮੁਕਾਬਲੇ 'ਚ 6-2, 7-5 ਨਾਲ ਜਿੱਤਿਆ। ਉਨ੍ਹਾਂ ਨੇ ਇਸ ਦੇ ਨਾਲ ਹੀ ਸੋਮਵਾਰ ਨੂੰ ਸ਼ੁਰੂ ਹੋ ਰਹੇ ਆਸਟਰੇਲੀਆ ਓਪਨ ਦੇ ਖਿਤਾਬ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ।

Tarsem Singh

This news is Content Editor Tarsem Singh