ਏਸ਼ੇਜ਼ ਟੈਸਟ : ਆਰਚਰ ਦੇ 'ਛੱਕੇ' ਨਾਲ ਇੰਗਲੈਂਡ ਨੂੰ ਬੜ੍ਹਤ

09/13/2019 8:23:06 PM

ਲੰਡਨ— ਜੋਫ੍ਰਾ ਆਰਚਰ (62 ਦੌੜਾਂ 'ਤੇ 6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ 5ਵੇਂ ਤੇ ਆਖਰੀ ਏਸ਼ੇਜ਼ ਟੈਸਟ ਦੇ ਦੂਜੇ ਦਿਨ ਆਸਟਰੇਲੀਆ ਦੀ ਪਹਿਲੀ ਪਾਰੀ 225 ਦੌੜਾਂ 'ਤੇ ਸਮੇਟ ਕੇ 69 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡਨੇ ਆਪਣੀ ਦੂਜੀ ਪਾਰੀ ਵਿਚ ਬਿਨਾਂ ਕੋਈ ਵਿਕਟ ਗੁਆਏ 9 ਦੌੜਾਂ ਬਣਾ ਕੇ ਆਪਣੀ ਕੁੱਲ ਬੜ੍ਹਤ 78 ਦੌੜਾਂ ਦੀ ਕਰ ਲਈ ਹੈ  ਜਦਕਿ ਮੈਚ ਵਿਚ ਅਜੇ ਤਿੰਨ ਦੀ ਖੇਡ ਬਾਕੀ ਹੈ।


5 ਮੈਚਾਂ ਦੀ ਸੀਰੀਜ਼ ਵਿਚ ਇੰਗਲੈਂਡ ਦੀ ਟੀਮ 1-2 ਨਾਲ ਪਿੱਛੇ ਚੱਲ ਰਹੀ ਹੈ। ਵਿਸ਼ਵ ਦੇ ਨੰਬਰ-1 ਬੱਲੇਬਾਜ਼ ਸਟੀਵ ਸਮਿਥ ਨੇ 80 ਦੌੜਾਂ ਦੀ ਪਾਰੀ ਖੇਡਦੇ ਹੋਏ ਟੀਮ ਵਿਚ ਆਪਣੀ ਉਪਯੋਗਿਤਾ ਨੂੰ ਇਕ ਵਾਰ ਫਿਰ ਸਿੱਧ ਕਰ ਦਿੱਤਾ ਹਾਲਾਂਕਿ ਉਹ ਇਸ ਵਾਰ ਸੈਂਕੜੇ ਤਕ ਨਹੀਂ ਪਹੁੰਚ ਸਕਿਆ । ਸਟੀਵ ਸਮਿਥ ਨੂੰ ਕ੍ਰਿਸ ਵੋਕਸ ਨੇ ਆਊਟ ਕੀਤਾ।
ਸਮਿਥ ਦਾ ਮਾਰਨਸ ਲਾਬੂਸ਼ੇਨ ਨੇ ਚੰਗਾ ਸਾਥ ਨਿਭਾਉਂਦਿਆਂ 84 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ  ਆਸਟਰੇਲੀਆ ਦਾ ਹੋਰ ਕੋਈ ਵੀ ਬੱਲੇਬਾਜ਼ ਆਰਚਰ ਤੇ ਸੈਮ ਕਿਊਰਾਨ (46 ਦੌੜਾਂ 'ਤੇ 3 ਵਿਕਟਾਂ)  ਦੇ ਸਾਹਮਣੇ ਟਿਕ ਨਹੀਂ ਸਕਿਆ ਤੇ ਪੂਰੀ ਦੀ ਪੂਰੀ ਕੰਗਾਰੂ ਟੀਮ 68.5 ਓਵਰਾਂ ਵਿਚ 225 ਦੌੜਾਂ 'ਤੇ ਸਿਮਟ ਗਈ।  ਆਰਚਰ ਨੇ ਕਰੀਅਰ ਵਿਚ ਦੂਜੀ ਵਾਰ 6 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਸ ਨੇ ਲਾਰਡਸ ਟੈਸਟ ਵਿਚ 45 ਦੌੜਾਂ 'ਤੇ 6 ਵਿਕਟਾਂ ਲੈ ਕੇ ਪਹਿਲੀ ਵਾਰ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਦਿਨ ਦੀ ਖੇਡ ਦੀ ਸ਼ੁਰੂਆਤ 8 ਵਿਕਟਾਂ 'ਤੇ 272 ਦੌੜਾਂ ਨਾਲ ਕੀਤੀ ਸੀ ਪਰ ਕੱਲ ਦੇ ਅਜੇਤੂ ਬੱਲੇਬਾਜ਼ ਜੋਸ ਬਟਲਰ ਆਪਣੀ ਪਾਰੀ ਵਿਚ ਸਿਰਫ 6 ਦੌੜਾਂ ਜੋੜ ਕੇ 70 ਦੌੜਾਂ ਬਣਾ ਕੇ ਪੈਟ ਕਮਿੰਸ (84 ਦੌੜਾਂ 'ਤੇ 3 ਵਿਕਟਾਂ) ਦੀ ਗੇਂਦ 'ਤੇ ਬੋਲਡ ਹੋ ਗਿਆ। ਇਸ ਤੋਂ ਬਾਅਦ ਮਾਰਸ਼ ਨੇ ਜੈਕ ਲੀਚ (21) ਨੂੰ ਆਊਟ ਕਰ ਕੇ ਪਹਿਲੀ ਵਾਰ ਟੈਸਟ ਵਿਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਉਸ ਨੇ 46 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇੰਗਲੈਂਡ ਦੀ ਟੀਮ ਵੀਰਵਾਰ ਨੂੰ 226 ਦੌੜਾਂ 'ਤੇ 8 ਵਿਕਟਾਂ ਗੁਆ ਕੇ ਮੁਸ਼ਕਿਲ ਵਿਚ ਸੀ ਪਰ ਇਸ ਤੋਂ ਬਾਅਦ ਬਟਲਰ ਅਤੇ ਲੀਚ ਨੇ 9ਵੀਂ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸ਼ਕਲ 'ਚੋਂ ਬਾਹਰ ਕੱਢਿਆ। ਬਟਲਰ ਨੇ 7 ਚੌਕੇ ਅਤੇ 3 ਛੱਕੇ ਲਾਏ।

 
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਦਿਨ ਦੀ ਖੇਡ ਦੀ ਸ਼ੁਰੂਆਤ 8 ਵਿਕਟਾਂ 'ਤੇ 272 ਦੌੜਾਂ ਤੋਂ ਕੀਤੀ ਸੀ ਪਰ ਕੱਲ ਦੇ ਅਜੇਤੂ ਬੱਲੇਬਾਜ਼  ਜੋਸ ਬਟਲਰ ਆਪਣੀ ਪਾਰੀ ਵਿਚ ਸਿਰਫ 6 ਦੌੜਾਂ ਜੋੜ ਕੇ 70 ਦੌੜਾਂ ਬਣਾ ਕੇ ਪੈਟ ਕਮਿੰਸ (84 ਦੌੜਾਂ 'ਤੇ 3 ਵਿਕਟਾਂ) ਦੀ ਗੇਂਦ 'ਤੇ ਬੋਲਡ ਹੋ ਗਿਆ।
ਇਸ ਤੋਂ ਬਾਅਦ ਮਾਰਸ਼ ਨੇ ਜੈਕ ਲੀਚ (21) ਨੂੰ ਆਊਟ ਕਰ ਕੇ ਪਹਿਲੀ ਵਾਰ ਟੈਸਟ ਵਿਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਉਸ ਨੇ 46 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇੰਗਲੈਂਡ ਦੀ ਟੀਮ ਵੀਰਵਾਰ ਨੂੰ 226 ਦੌੜਾਂ 'ਤੇ 8 ਵਿਕਟਾਂ ਗੁਆ ਕੇ  ਮੁਸ਼ਕਿਲ ਵਿਚ ਸੀ ਪਰ ਇਸ ਤੋਂ ਬਾਅਦ ਬਟਲਰ ਅਤੇ ਲੀਚ ਨੇ 9ਵੀਂ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸ਼ਕਿਲ ਤੋਂ ਬਾਹਰ ਕੱਢਿਆ।  ਬਟਲਰ ਨੇ 7 ਚੌਕੇ ਅਤੇ 3 ਛੱਕੇ ਲਾਏ। ਆਸਟਰੇਲੀਆ ਦੀ ਟੀਮ 5 ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੈ ਅਤੇ ਜੇਕਰ ਟੀਮ ਇਹ ਮੈਚ ਡਰਾਅ ਕਰਵਾਉਣ ਵਿਚ ਵੀ ਕਾਮਯਾਬ ਰਹੀ ਤਾਂ 2001 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਵਿਚ ਏਸ਼ੇਜ਼ ਲੜੀ ਜਿੱਤਣ ਵਿਚ ਸਫਲ ਰਹੇਗੀ।

Gurdeep Singh

This news is Content Editor Gurdeep Singh