ਕ੍ਰਿਕਟ 'ਚ ਪਹਿਲੀ ਵਾਰ 12ਵੇਂ ਖਿਡਾਰੀ ਨੇ ਬੱਲੇਬਾਜ਼ੀ ਕਰਕੇ ਬਦਲਿਆ ਮੈਚ ਦਾ ਨਤੀਜਾ

08/19/2019 1:12:31 PM

ਸਪੋਰਟਸ ਡੈਸਕ— ਮੇਜ਼ਬਾਨ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਲੰਡਨ ਦੇ ਲਾਰਡਸ ਮੈਦਾਨ 'ਤੇ ਏਸ਼ੇਜ਼ ਸੀਰੀਜ਼ ਦਾ ਦੂਜਾ ਟੈਸਟ ਮੈਚ ਬਿਨਾ ਕਿਸੇ ਨਤੀਜੇ ਦੇ ਐਤਵਾਰ ਨੂੰ ਡਰਾਅ 'ਤੇ ਖਤਮ ਹੋ ਗਿਆ। ਇੰਗਲੈਂਡ ਨੇ ਮੈਚ ਦੇ ਪੰਜਵੇਂ ਅਤੇ ਅੰਤਿਮ ਦਿਨ ਐਤਵਾਰ ਨੂੰ ਬੇਨ ਸਟੋਕਸ (ਅਜੇਤੂ 115) ਦੇ ਸੈਂਕੜੇ ਦੀ ਮਦਦ ਨਾਲ ਆਪਣੀ ਦੂਜੀ ਪਾਰੀ 'ਚ ਪੰਜ ਵਿਕਟਾਂ 'ਤੇ 258 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਅਤੇ ਆਸਟਰੇਲੀਆ ਦੇ ਸਾਹਮਣੇ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ। 

ਆਸਟਰੇਲੀਆਈ ਟੀਮ ਇਸ ਦੇ ਜਵਾਬ ਦਿਨ ਦੀ ਖੇਡ ਖਤਮ ਹੋਣ ਤਕ 47.3 ਓਵਰ 'ਚ 6 ਵਿਕਟਾਂ 'ਤੇ 154 ਦੌੜਾਂ ਹੀ ਬਣਾ ਸਕੀ ਅਤੇ ਮੈਚ ਡਰਾਅ ਹੋ ਗਿਆ। ਆਸਟਰੇਲੀਆ ਵੱਲੋਂ ਡੇਵਿਡ ਵਾਰਨਰ ਅਤੇ ਉਸਮਾਨ ਖਵਾਜਾ ਦੇ ਆਉਟ ਹੋਣ ਦੇ ਬਾਅਦ ਚੌਥੇ ਨੰਬਰ 'ਤੇ ਆਏ ਸਬਸੀਟਿਊਡ ਬੱਲੇਬਾਜ਼ ਮਾਰਨਸ ਲਾਬੁਸ਼ਾਨੇ ਦੀ 59 ਦੌੜਾਂ ਦੀ ਪਾਰੀ ਅਤੇ ਡੇਵਿਸ ਹੈੱਡ ਦੀ ਸਹਾਇਕ 42 ਦੌੜਾਂ ਅਤੇ ਦੋਹਾਂ ਵਿਚਾਲੇ ਚੌਥੇ ਵਿਕਟ ਲਈ 85 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆਈ ਟੀਮ ਇਹ ਮੈਚ ਡਰਾਅ ਕਰਾਉਣ 'ਚ ਸਫਲ ਰਹੀ। ਇਸ ਤੋਂ ਪਹਿਲਾਂ ਲਾਬੁਸ਼ਾਨੇ ਆਪਣੀ ਚੋਣ ਸਹੀ ਸਾਬਤ ਕਰਨ 'ਚ ਕਾਮਯਾਬ ਰਹੇ। ਉਨ੍ਹਾਂ ਨੇ ਸੰਘਰਸ਼ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਲਾਬੁਸ਼ਾਨੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਗੇਂਦਾਂ 'ਚ ਅੱਠ ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਸਟੋਕਸ ਨੇ ਪਹਿਲਾਂ ਤਾਂ ਬਟਲਰ (31) ਦੇ ਨਾਲ ਪੰਜਵੇਂ ਵਿਕਟ ਲਈ 90 ਅਤੇ ਜਾਨੀ ਬੇਅਰਸਟਾ (ਅਜੇਤੂ 30) ਦੇ ਨਾਲ ਛੇਵੇਂ ਵਿਕਟ ਲਈ 97 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਦਾ ਸਤਵਾਂ ਸੈਂਕੜਾ ਵੀ ਲਗਾਇਆ। ਸਟੋਕਸ ਨੇ 165 ਗੇਂਦਾਂ 'ਚ 11 ਚੌਕੇ ਅਤੇ ਤਿੰਨ ਛੱਕੇ ਲਗਾਏ। ਬੇਅਰਸਟਾਅ ਨੇ 37 ਗੇਂਦਾਂ 'ਚ ਇਕ ਚੌਕਾ ਅਤੇ 2 ਛੱਕੇ ਲਗਾਏ। ਬਟਲਰ ਨੇ 108 ਗੇਂਦਾਂ 'ਤੇ ਤਿੰਨ ਚੌਕੇ ਜੜੇ। ਆਸਟਰੇਲੀਆ ਵੱਲੋਂ ਪੈਟ ਕਮਿੰਸ ਨੇ ਤਿੰਨ ਅਤੇ ਪੀਟਰ ਸੀਡਲ ਨੇ ਦੋ ਵਿਕਟਾਂ ਲਈਆਂ।

Tarsem Singh

This news is Content Editor Tarsem Singh