ਏਸ਼ੇਜ਼ ਸੀਰੀਜ਼ : ਕੰਗਾਰੂ ਟੀਮ ਦਾ ਐਲਾਨ, 7 ਸਾਲ ਬਾਅਦ ਹੋਈ ਇਸ ਖਿਡਾਰੀ ਦੀ ਵਾਪਸੀ

11/17/2017 1:06:13 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਨੇ ਇੰਗਲੈਂਡ ਖਿਲਾਫ ਅਗਲੀ ਏਸ਼ੇਜ਼ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟਰੇਲੀਆ ਵਿਚ ਵਿਕਟਕੀਪਰ ਬੱਲੇਬਾਜ਼ ਟਿਮ ਪੇਨ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੇਨ ਦੀ 7 ਸਾਲ ਬਾਅਦ ਟੀਮ ਵਿਚ ਵਾਪਸੀ ਹੋਈ ਹੈ। ਪੇਨ ਦੀ ਵਾਪਸੀ ਨਾਲ ਮੈਥਿਊ ਵੇਡ ਨੂੰ ਬਾਹਰ ਦਾ ਰਸਤਾ ਵੇਖਣਾ ਪਿਆ। ਉਥੇ ਹੀ ਯੁਵਾ ਪੀਟਰ ਨੇਵਿਲ ਅਤੇ ਐਲੇਕਸ ਕੈਰੀ ਦੀਆਂ ਉਮੀਦਾਂ ਉੱਤੇ ਵੀ ਪਾਣੀ ਫਿਰਿਆ।
 

ਆਖਰੀ ਟੈਸਟ 2010 ਵਿਚ ਖੇਡਿਆ
ਪੇਨ ਨੇ ਹਾਲ ਹੀ ਵਿਚ ਇੰਗਲੈਂਡ ਖਿਲਾਫ ਕ੍ਰਿਕਟ ਆਸਟਰੇਲੀਆ ਗਿਆਰ੍ਹਾਂ ਦਾ ਅਗਵਾਈ ਕਰਦੇ ਹੋਏ ਅਰਧ ਸੈਂਕੜੀਏ ਪਾਰੀ ਖੇਡੀ ਸੀ। ਉਨ੍ਹਾਂ ਦਾ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਔਸਤ ਸਿਰਫ 29 ਦਾ ਹੈ। ਆਸਟਰੇਲੀਆ ਵਲੋਂ 4 ਟੈਸਟ ਖੇਡ ਚੁੱਕੇ ਪੇਨ ਦਾ ਬੱਲੇਬਾਜ਼ੀ ਔਸਤ 35 ਦਾ ਹੈ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਅਕਤੂਬਰ 2010 ਵਿਚ ਭਾਰਤ ਖਿਲਾਫ ਖੇਡਿਆ ਸੀ। ਪੇਨ ਦੇ ਇਲਾਵਾ ਓਪਨਰ ਕੈਮਰੂਨ ਬੇਨਕਰਾਫਟ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 24 ਸਾਲ ਦੇ ਬੇਨਕਰਾਫਟ ਇਸ ਸਮੇਂ ਵਧੀਆ ਫ਼ਾਰਮ ਵਿਚ ਹਨ ਉਨ੍ਹਾਂ ਨੇ ਸ਼ੈਫੀਲਡ ਸ਼ੀਲਡ ਟੂਰਨਾਮੈਂਟ ਵਿਚ ਸਾਊਥ ਆਸਟਰੇਲੀਆ ਖਿਲਾਫ ਧਮਾਕੇਦਾਰ ਦੋਹਰਾ ਸੈਂਕੜਾ ਲਗਾਇਆ ਸੀ।

 

ਬੇਨਕਰਾਫਟ ਕਰਨਗੇ ਟੈਸਟ ਡੈਬਿਊ
ਬੇਨਕਰਾਫਟ ਆਪਣਾ ਟੈਸਟ ਡੈਬਿਊ ਕਰਨਗੇ। ਮੈਥਿਊ ਰੇਨਸ਼ਾ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸ਼ਾਨ ਮਾਰਸ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਉਹ 6ਵੇਂ ਕ੍ਰਮ ਦੀ ਜ਼ਿੰਮੇਦਾਰੀ ਸੰਭਾਲ ਸਕਦੇ ਹਨ। ਉਥੇ ਹੀ ਗੇਂਦਬਾਜ਼ੀ ਹਮਲੇ ਨੂੰ ਧਾਰਦਾਰ ਬਣਾਉਣ ਲਈ ਸਾਊਥ ਆਸਟਰੇਲੀਆ ਦੇ ਚੈਡ ਸੈਅਰਸ ਨੂੰ ਵੀ ਮੌਕਾ ਦਿੱਤਾ ਗਿਆ ਹੈ।

ਪਹਿਲੇ ਦੋ ਟੈਸਟ ਲਈ ਆਸਟਰੇਲੀਆ ਦੀ ਟੀਮ ਇਸ ਪ੍ਰਕਾਰ ਹੈ—
ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਕੈਮਰਨ ਬੇਨਕਰਾਫਟ, ਉਸਮਾਨ ਖਵਾਜਾ, ਪੀਟਰ ਹੈਂਡਸਕੋਂਬ, ਸ਼ਾਨ ਮਾਰਸ਼, ਟੀਮ ਪੇਨ, ਮਿਚੇਲ ਸਟਾਰਕ, ਪੈਟ ਕਮਿੰਸ, ਨਾਥਨ ਲਿਓਨ, ਜੋਸ਼ ਹੇਜਲਵੁੱਡ, ਜੈਕਸਨ ਬਰਡ, ਚੈਡ ਸੈਅਰਸ ।