ਏਸ਼ੇਜ਼ :  ਸੀਰੀਜ਼ ''ਚ ਵਾਪਸੀ ਕਰਨ ਉਤਰੇਗਾ ਇੰਗਲੈਂਡ

12/14/2017 2:35:21 AM

ਪਰਥ— ਇੰਗਲੈਂਡ ਕ੍ਰਿਕਟ ਟੀਮ ਮੇਜ਼ਬਾਨ ਆਸਟ੍ਰੇਲੀਆ ਵਿਰੁੱਧ ਏਸ਼ੇਜ਼ ਸੀਰੀਜ਼ ਦੇ ਤੀਸਰੇ ਟੈਸਟ ਮੈਚ 'ਚ ਜਿੱਤ ਦਰਜ ਕਰ ਕੇ ਨਾ ਸਿਰਫ ਸੀਰੀਜ਼ 'ਚ ਵਾਪਸੀ ਕਰਨ ਉਤਰੇਗੀ ਬਲਕਿ ਇਸ ਮੈਦਾਨ 'ਤੇ 37 ਸਾਲਾਂ 'ਚ ਪਹਿਲੀ ਵਾਰ ਜਿੱਤ ਦੇ ਨਾਲ ਇਤਿਹਾਸ ਵੀ ਰਚਣ ਉਤਰੇਗੀ। ਇੰਗਲੈਂਡ ਦੀ ਟੀਮ 5 ਮੈਚਾਂ ਦੀ ਏਸ਼ੇਜ਼ ਸੀਰੀਜ਼ 'ਚ 0-2 ਨਾਲ ਪਿੱਛੇ ਚੱਲ ਰਹੀ ਹੈ। ਸੀਰੀਜ਼ 'ਚ ਬਣੇ ਰਹਿਣ ਲਈ ਉਸ ਨੂੰ ਪਰਥ ਟੈਸਟ ਨੂੰ ਹਰ ਹਾਲ 'ਚ ਜਿੱਤਣਾ ਪਵੇਗਾ। ਹਾਲਾਂਕਿ ਇੰਗਲੈਂਡ ਲਈ ਪਰਥ 'ਚ ਰਿਕਾਰਡ ਚੰਗਾ ਨਹੀਂ ਹੈ। ਉਸ ਨੂੰ ਪਿਛਲੇ 7 ਟੈਸਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕਪਤਾਨ ਜੋ ਰੂਟ ਨੇ ਵਾਕਾ ਟੈਸਟ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਟੈਸਟ ਦੱਸਦਿਆਂ  ਕਿਹਾ ਹੈ ਕਿ ਖਿਡਾਰੀਆਂ ਨੂੰ ਇਸ ਵਿਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਕਰਨਾ ਪਵੇਗਾ। ਇੰਗਲੈਂਡ ਲਈ ਪ੍ਰੇਸ਼ਾਨੀ ਇਹ ਹੈ ਕਿ ਉਸ ਨੂੰ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ ਨਿਰਾਸ਼ਾ ਹੱਥ ਲੱਗ ਰਹੀ ਹੈ। ਬੱਲੇਬਾਜ਼ ਬੇਨ ਡਕੇਟ ਨੂੰ ਸੀਨੀਅਰ ਖਿਡਾਰੀਆਂ ਜੇਮਸ ਐਂਡਰਸਨ ਨਾਲ ਤਿੱਖੀ ਬਹਿਸ ਤੋਂ ਬਾਅਦ ਉਸ ਦੇ ਸਿਰ 'ਤੇ ਸ਼ਰਾਬ ਡੋਲ੍ਹਣ ਕਾਰਨ 2 ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ।