ਮੈਦਾਨ ''ਤੇ ਆਉਂਦੇ ਹੀ ਧੋਨੀ ਨੇ ਕੀਤਾ ਕਮਾਲ, IPL ''ਚ ਬਣਾਇਆ ਨਵਾਂ ਰਿਕਾਰਡ

09/20/2020 2:07:43 AM

ਨਵੀਂ ਦਿੱਲੀ - ਮੁੰਬਈ ਇੰਡੀਅਨਜ਼ ਖਿਲਾਫ ਆਈ. ਪੀ. ਐੱਲ. 2020 ਦੇ ਪਹਿਲੇ ਮੁਕਾਬਲੇ ਵਿਚ ਮਹਿੰਦਰ ਸਿੰਘ ਧੋਨੀ ਨੇ ਇਕ ਵੱਡੀ ਉਪਲੱਬਧੀ ਆਪਣੇ ਨਾਂ ਕੀਤੀ ਹੈ। ਧੋਨੀ ਨੇ ਆਪਣੇ ਆਈ. ਪੀ. ਐੱਲ. ਕਰੀਅਰ ਵਿਚ ਵਿਕਟਕੀਪਰ ਦੇ ਤੌਰ 'ਤੇ 100 ਕੈਚਾਂ ਪੂਰੀਆਂ ਕਰ ਲਈਆਂ ਹਨ। ਆਈ. ਪੀ. ਐੱਲ. ਵਿਚ ਵਿਕਟਕੀਪਰ ਦੇ ਤੌਰ 'ਤੇ 100 ਕੈਚ ਜਾਂ ਉਸ ਤੋਂ ਜ਼ਿਆਦਾ ਕੈਚ ਕਰਨ ਵਾਲੇ ਧੋਨੀ ਦੂਜੇ ਵਿਕਟਕੀਪਰ ਬਣ ਗਏ ਹਨ। ਆਈ. ਪੀ. ਐੱਲ. ਵਿਚ ਵਿਕਟਕੀਪਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਕੈਚ ਕਰਨ ਦਾ ਰਿਕਾਰਡ ਦਿਨੇਸ਼ ਕਾਰਤਿਕ ਦੇ ਨਾਂ ਹੈ।

PunjabKesari

ਆਈ. ਪੀ. ਐੱਲ. ਵਿਚ ਦਿਨੇਸ਼ ਕਾਰਤਿਕ ਨੇ 109 ਕੈਚ ਕੀਤੇ ਹਨ। ਮਹਿੰਦਰ ਸਿੰਘ ਧੋਨੀ ਨੇ ਮੁੰਬਈ ਇੰਡੀਅਨਜ਼ ਖਿਲਾਫ ਇਸ ਮੈਚ ਵਿਚ ਕੀਰੋਨ ਪੋਲਾਰਡ ਅਤੇ ਕਰੁਣਾਲ ਪੰਡਯਾ ਦਾ ਕੈਚ ਫੱੜਣ 'ਤੇ ਇਹ ਉਪਲੱਬਧੀ ਆਪਣੇ ਨਾਂ ਕੀਤੀ ਹੈ। ਧੋਨੀ ਕ੍ਰਿਕਟ ਮੁਕਾਬਲੇਬਾਜ਼ੀ ਵਿਚ 436 ਦਿਨਾਂ ਤੋਂ ਬਾਅਦ ਮੈਦਾਨ 'ਤੇ ਉਤਰੇ ਸਨ। ਆਈ. ਪੀ. ਐੱਲ. 2020 ਦੇ ਪਹਿਲੇ ਮੁਕਾਬਲੇ ਵਿਚ ਧੋਨੀ ਚੇਨਈ ਸੁਪਰ ਕਿੰਗਸ ਦੀ ਕਪਤਾਨੀ ਕਰ ਰਹੇ ਹਨ। ਧੋਨੀ ਨੇ ਆਪਣਾ ਪਿਛਲਾ ਮੈਚ 2019 ਵਰਲਡ ਕੱਪ ਵਿਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ ਵਿਚ ਖੇਡਿਆ ਸੀ।

PunjabKesari


Khushdeep Jassi

Content Editor

Related News