ਬਤੌਰ ਕਪਤਾਨ ਕੋਹਲੀ ਨੇ ਬਣਾਇਆ ਵਿਸ਼ਵ ਰਿਕਾਰਡ, ਟੁੱਟਣਾ ਹੈ ਮੁਸ਼ਕਲ

07/17/2018 9:29:58 PM

ਨਵੀਂ ਦਿੱਲੀ- ਇੰਗਲੈਂਡ ਕ੍ਰਿਕਟ ਟੀਮ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਆਖਰੀ ਵਨ ਡੇ ਮੈਚ ਦੌਰਾਨ ਵਿਰਾਟ ਕੋਹਲੀ ਨੇ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਕੋਹਲੀ ਬਤੌਰ ਕਪਤਾਨ ਕੌਮਾਂਤਰੀ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਤੇਜ਼ 3000 ਦੌੜਾਂ ਬਣਉਣ ਵਾਲੇ ਖਿਡਾਰੀ ਬਣ ਗਏ ਹਨ। ਕੋਹਲੀ ਨੇ ਇਹ ਉਪਲੱਬਧੀ 12 ਦੌੜਾਂ ਲੈ ਕੇ ਹਾਸਲ ਕੀਤੀ।


ਕੋਹਲੀ ਨੇ ਸਿਰਫ 49 ਪਾਰੀਆਂ 'ਚ 3000 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਲਗਭਗ 83 ਦੀ ਸਟਰਾਈਕ ਰੇਟ ਨਾਲ ਖੇਡ ਰਹੇ ਕੋਹਲੀ ਹੁਣ ਤਕ 13 ਸੈਂਕੜੇ ਤੇ 12 ਅਰਧ 12 ਸੈਂਕੜੇ ਵੀ ਬਤੌਰ ਕਪਤਾਨ ਲਗਾ ਚੁੱਕੇ ਹਨ। ਉਸ ਦਾ ਇਹ ਰਿਕਾਰਡ ਟੁੱਟਣਾ ਹੁਣ ਮੁਸ਼ਕਲ ਨਜ਼ਰ ਆ ਰਿਹਾ ਹੈ ਕਿਉਂਕਿ ਮੌਜੂਦਾ ਸਮੇਂ 'ਚ ਕੋਈ ਵੀ ਇਸ ਤਰ੍ਹਾਂ ਦਾ ਖਿਡਾਰੀ ਨਜ਼ਰ ਨਹੀਂ ਆ ਰਿਹਾ ਜੋ ਬਤੌਰ ਕਪਤਾਨ ਘੱਟ ਪਾਰੀਆਂ 'ਚ 3 ਹਜ਼ਾਰੀ ਬਣ ਸਕੇ।


3 ਹਜ਼ਾਰੀ ਬਣਨ ਵਾਲੇ ਤੀਜੇ ਭਾਰਤੀ ਕਪਤਾਨ
ਇਸ ਤੋਂ ਇਲਾਵਾ ਕੋਹਲੀ 3 ਹਜ਼ਾਰੀ ਬਣਨ ਵਾਲੇ ਤੀਜੇ ਭਾਰਤੀ ਕਪਤਾਨ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਤੇ ਐੱਮ. ਐੱਸ. ਧੋਨੀ ਬਤੌਰ ਕਪਤਾਨ 3 ਹਜ਼ਾਰੀ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਗਾਂਗੁਲੀ ਨੇ 147 ਮੈਚਾਂ ਦੀ ਕਪਤਾਨੀ ਕਰਦੇ ਹੋਏ 5104, ਜਦਕਿ ਧੋਨੀ ਨੇ 199 ਮੈਚਾਂ 'ਚ 6633 ਦੌੜਾਂ ਬਣਾ ਚੁੱਕੇ ਹਨ।


ਬਤੌਰ ਕਪਤਾਨ ਸਭ ਤੋਂ ਤੇਜ਼ 3 ਹਜ਼ਾਰੀ ਬਣਨ ਵਾਲੇ—
ਵਿਰਾਟ ਕੋਹਲੀ- 49 ਪਾਰੀਆਂ
ਏ. ਬੀ. ਡਿਵੀਲੀਅਰਸ- 60 ਪਾਰੀਆਂ 
ਐੱਮ. ਐੱਸ. ਧੋਨੀ- 70 ਪਾਰੀਆਂਟ
ਸੌਰਵ ਗਾਂਗੁਲੀ- 74 ਪਾਰੀਆਂ
ਸਟੀਵ ਸਮਿਥ/ਮਿਸਬਾਹ ਉਲ ਹਕ- 83 ਪਾਰੀਆਂ 
ਸਨਥ ਜੈਸੂਰੀਆ/ਰਿੱਕੀ ਪੋਂਟਿੰਗ- 84 ਪਾਰੀਆਂ