ਅਰਵਿੰਦ ਨੇ ਰਚਿਆ ਇਤਿਹਾਸ,  ਲਗਾਤਾਰ ਤੀਜੀ ਵਾਰ ਜਿੱਤਿਆ ਨੈਸ਼ਨਲ ਰੈਪਿਡ ਬਲਿਟਜ਼ ਡਬਲ ਖਿਤਾਬ

02/28/2023 6:36:29 PM

ਜੰਮੂ (ਨਿਕਲੇਸ਼ ਜੈਨ)- ਭਾਰਤ ਦੇ ਗ੍ਰੈਂਡਮਾਸਟਰ ਅਰਵਿੰਦ ਚਿਦਾਂਬਰਮ ਨੇ ਲਗਾਤਾਰ ਤੀਜੀ ਵਾਰ ਨੈਸ਼ਨਲ ਰੈਪਿਡ ਅਤੇ ਬਲਿਟਜ਼ ਦੋਵੇਂ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਅਤੇ ਅਜਿਹਾ ਕਰਨ ਵਾਲੇ ਭਾਰਤੀ ਸ਼ਤਰੰਜ ਇਤਿਹਾਸ ਦੇ ਪਹਿਲੇ ਖਿਡਾਰੀ ਬਣ ਗਏ। ਦੋ ਦਿਨ ਪਹਿਲਾਂ ਰੈਪਿਡ ਖਿਤਾਬ ਜਿੱਤਣ ਵਾਲੇ ਅਰਵਿੰਦ ਨੇ ਸ਼ਤਰੰਜ ਦੇ ਸਭ ਤੋਂ ਛੋਟੇ ਫਾਰਮੈਟ ਬਲਿਟਜ਼ ਵਿੱਚ 11 ਰਾਊਂਡਾਂ ਵਿੱਚ ਸਾਰੇ ਰਾਊਂਡ ਜਿੱਤ ਕੇ ਅਨੋਖੇ ਤਰੀਕੇ ਨਾਲ ਖਿਤਾਬ ਜਿੱਤਿਆ। 

ਅਰਵਿੰਦ ਨੇ ਇੱਕ ਦੌਰ ਪਹਿਲਾਂ ਹੀ ਖਿਤਾਬ ਜਿੱਤਣਾ ਤੈਅ ਕਰ ਲਿਆ ਸੀ ਜਦੋਂ ਉਸਨੇ ਫਾਈਨਲ ਰਾਊਂਡ ਵਿੱਚ ਪਦਮਿਨੀ ਰਾਉਤ ਨੂੰ ਹਰਾਇਆ ਅਤੇ 10 ਅੰਕ ਬਣਾਏ। ਮਹਾਰਾਸ਼ਟਰ ਦੇ ਨੁਬੇਰਸ਼ਾਹ ਸ਼ੇਖ ਰੈਪਿਡ ਦੇ ਬਾਅਦ ਬਲਿਟਜ਼ 'ਚ ਵੀ ਦੂਜੇ ਸਥਾਨ 'ਤੇ ਰਹੇ,  8.5 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਉਸ ਨੇ ਤੀਜੇ ਸਥਾਨ 'ਤੇ ਰਹੇ ਤਾਮਿਲਨਾਡੂ ਦੇ ਅਵਿਨਾਸ਼ ਰਮੇਸ਼ ਨੂੰ ਪਿੱਛੇ ਛੱਡ ਦਿੱਤਾ।

8 ਅੰਕਾਂ 'ਤੇ ਟਾਈ-ਬ੍ਰੇਕ ਦੇ ਆਧਾਰ 'ਤੇ ਪਾਂਡੀਚੇਰੀ ਦੇ ਸ਼੍ਰੀਹਰੀ ਐੱਲ, ਦਿੱਲੀ ਦੇ ਆਰਾਧਿਐ ਗਰਗ, ਬੰਗਾਲ ਦੇ ਮਿੱਤਰਾਭਾ ਗੁਹਾ, ਤੇਲੰਗਾਨਾ ਦੇ ਰਾਜਾ ਰਿਤਵਿਕ ਆਰ, ਮਹਾਰਾਸ਼ਟਰ ਦੀ ਦਿਵਿਆ ਦੇਸ਼ਮੁਖ ਅਤੇ ਗੋਆ ਦੀ ਔਦੀ ਅਮੀਆ ਕ੍ਰਮਵਾਰ ਚੌਥੇ ਤੋਂ ਨੌਵੇਂ ਸਥਾਨ 'ਤ ਰਹੇ ਜਦਕਿ 7.5 ਅੰਕ ਬਣਾ ਕੇ ਪਦਮਿਨੀ ਰਾਉਤ ਸਿਖਰਲੇ 10 ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ।

Tarsem Singh

This news is Content Editor Tarsem Singh