ਆਰਸੇਨਲ ਬਣਿਆ ਗ੍ਰੀਨ ਐਨਰਜੀ ਇਸਤੇਮਾਲ ਕਰਨ ਵਾਲਾ ਪਹਿਲਾ ਫੁੱਟਬਾਲ ਕਲੱਬ

11/14/2019 1:57:05 PM

ਸਪੋਰਟਸ ਡੈਸਕ : ਯੂਰਪ ਦੇ ਫੁੱਟਬਾਲ ਕਲੱਬ ਵਾਤਾਵਰਣ ਬਚਾਉਣ ਲਈ ਆਪਣੇ ਪੱਧਰ 'ਤੇ ਕੰਮ ਕਰ ਰਿਹਾ ਹੈ। ਕੋਈ ਰਿਨਿਊਏਬਲ ਐਨਰਜੀ 'ਤੇ ਕੰਮ ਕਰ ਰਿਹਾ ਹੈ ਤਾਂ ਕਿਸ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲਗਾ ਦਿੱਤਾ ਹੈ। ਰੇਨ ਵਾਟਰ ਹਾਰਵੇਸਟਿੰਗ ਅਤੇ ਸੋਲਰ ਸਿਸਟਮ ਤਾਂ ਜ਼ਿਆਦਾਤਰ ਕਲੱਬਾਂ ਨੇ ਲਗਵਾਇਆ ਹੈ। ਬੀ. ਬੀ. ਸੀ. ਅਤੇ ਯੂ. ਐੱਨ. ਦੀ ਕਲਾਈਮੇਟ ਚੇਜ਼ 'ਤੇ ਕੰਮ ਕਰਨ ਵਾਲੀ ਕਮੇਟੀ ਦੀ ਰਿਪੋਰਟ ਮੁਤਾਬਕ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਦੇ ਸਾਰੇ 20 ਕਲੱਬ ਪ੍ਰਸ਼ੰਸਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰ ਰਹੇ ਹਨ। ਉਹ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਵੀ ਅਜਿਹਾ ਕਰਨ ਲਈ ਕਹਿੰਦੇ ਹਨ। 20 ਵਿਚੋਂ 15 ਕਲੱਬ ਸਟੇਡੀਅਮ ਵਿਚ ਵੀਗਨ ਫੂਡ ਮੁਹੱਈਆ ਕਰਾਉਂਦੇ ਹਨ। 16 ਕਲੱਬਾਂ ਦੇ ਕੋਲ ਪਾਣ ਦਾ ਸਹੀ ਤਰੀਕੇ ਨਾਲ ਕਿਵੇਂ ਇਸਤੇਮਾਲ ਹੋਵੇ ਇਸ ਨੂੰ ਲੈ ਕੇ ਯੋਜਨਾ ਹੈ। ਰਿਪੋਰਟ ਤੋਂ ਬਾਅਦ ਇਨ੍ਹਾਂ ਕਲੱਬਾਂ ਨੂੰ ਰੇਟਿੰਗ ਵੀ ਮਿਲੀ ਹੈ ਕਿ ਕਿਹੜਾ ਕਿੰਨਾ ਗ੍ਰੀਨ ਹੈ। ਆਰਸੇਨਲ 90 ਫੀਸਦੀ ਵੇਸਟ ਦਾ ਇਸਤੇਮਾਲ ਕਰਦਾ ਹੈ ਜਦਕਿ ਮੈਨਚੈਸਟਰ ਯੂਨਾਈਟਿਡ ਅਤੇ ਸਿਟੀ ਸਿੰਗਲ ਯੂਜ਼ ਪਲਾਸਟਿਕ ਇਸਤੇਮਾਲ ਨਹੀਂ ਕਰਦਾ। ਟਟੇਨਹੈਮ ਨੇ ਗ੍ਰੀਨ ਰੂਫ ਲਗਵਾਈ ਹੈ।

ਫੁੱਟਬਾਲ ਕਲੱਬਾਂ ਨੂੰ 8 ਮਾਨਕ ਦੇ ਆਧਾਰ 'ਤੇ ਰੇਟਿੰਗ ਦਿੱਤੀ ਗਈ ਹੈ

ਬੀ. ਬੀ. ਸੀ. ਅਤੇ ਕਲਾਈਮੇਟ ਚੇਂਜ 'ਤੇ ਕੰਮ ਕਰਨ ਵਾਲੀ ਯੂ. ਐੱਨ. ਦੀ ਕਮੇਟੀ ਨੇ ਕਲੱਬਾਂ ਨੂੰ ਰੇਟਿੰਗ ਲਈ ਐਨਰਜੀ ਦਾ ਇਸਤੇਮਾਲ ਕਰਨ ਵਾਲਾ ਪਹਿਲਾ ਕਲੱਬ ਮਾਨਕ ਨਿਰਧਾਰਤ ਕੀਤੇ ਗਏ ਸੀ। ਜਿਵੇਂ ਕਲੱਬ ਕਲੀਨ ਐਨਰਜੀ ਇਸਤੇਮਾਲ ਕਰਦਾ ਹੈ ਜਾਂ ਨਹੀਂ। ਉਨ੍ਹਾਂ ਦੇ ਕੋਲ ਵਾਟਰ ਮੈਨੇਜਮੈਂਟ ਸਿਸਟਮ ਹੈ ਜਾਂ ਨਹੀਂ ਆਦਿ। ਅਗਲੇ ਸਾਲ ਯੂ. ਐੱਨ. ਦੀ ਸਪੋਰਟ ਪੌਜ਼ੀਟਿਵ ਸਮਿਟ ਹੋਣੀ ਹੈ। ਪਹਿਲੀ ਵਾਰ ਹੋਣ ਵਾਲੀ ਇਸ ਸਮਿਟ ਵਿਚ ਇਨ੍ਹਾਂ ਸਾਰਿਆਂ ਕਲੱਬਾਂ ਦੇ ਨਾਂ ਦੀ ਵੀ ਚਰਚਾ ਹੋਵੇਗੀ।

ਟਾਪ-4 ਗ੍ਰੀਨ ਕਲੱਬ
ਆਰਸੇਨਲ
: ਆਰਸੇਨਲ ਰਿਨਿਊ ਐਨਰਜੀ ਦਾ ਇਸਤੇਮਾਲ ਕਰਨ ਵਾਲਾ ਪਹਿਲਾ ਕਲੱਬ ਬਣਿਆ ਸੀ। ਉਹ 2017 ਤੋਂ ਇਸ ਦਾ ਇਸਤੇਮਾਲ ਕਰ ਰਿਹਾ ਹੈ। ਉਸ ਨੇ ਐੱਲ. ਈ. ਡੀ. ਫਲੱਡ ਲਾਈਟ ਅਤੇ ਆਟੋਮੈਟਿਕ ਲਾਈਟ ਲਗਾਈ ਹੈ। ਕਲੱਬ ਆਪਣੇ ਪ੍ਰਸ਼ੰਸਕਾਂ ਵੱਲੋਂ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਨ ਦੀ ਵਕਾਲਤ ਕਰਦਾ ਹੈ। ਪਲਾਸਟਿਕ ਨੂੰ ਛੱਡ ਕੇ ਪੇਪਰ ਅਤੇ ਲਕੜੀ ਦਾ ਇਸਤੇਮਾਲ ਕਰਦਾ ਹੈ। ਸਟੇਡੀਅਮ ਦੇ ਵਾਸ਼ਰੂਮ ਅਤੇ ਮੈਦਾਨ ਵਿਚ ਵਾਟਰ ਰਿਸਾਈਕਲ ਸਿਸਟਮ ਲੱਗਾ ਹੈ।

ਮੈਨਚੈਸਟਰ ਸਿਟੀ : ਫੁੱਟਬਾਲ ਅਕੈਡਮੀ ਵਿਚ ਵਾਈਲਡਲਾਈਫ ਕੋਰੀਡੋਰ ਬਣਾਇ ਹੈ, ਜੋ ਕਈ ਕੀੜਿਆਂ, ਤਿਤਲੀਆਂ ਅਤੇ ਪੰਛੀਆਂ ਦਾ ਘਰ ਹੈ। ਰਿਊਜੇਬਲ ਕੱਪ ਦੀ ਸਕੀਮ ਹੈ, ਜੋ ਹਰ ਮੈਚ ਦੇ 29 ਹਜ਼ਾਰ ਕੱਪ ਰਿਸਾਈਕਲ ਕਰਦੀ ਹੈ। ਸਾਈਕਲ ਪਾਰਕਿੰਗ ਵਿਚ ਇਲੈਕਟ੍ਰਾਨਿਕ ਚਾਰਜਿੰਗ ਪੁਆਈਂਟ ਹੈ। ਵਾਟਰ ਰਿਸਾਈਕਲ ਸਿਸਟਮ ਕਾਰਣ ਕਲੱਬ 84 ਫੀਸਦੀ ਰਿਸਾਈਕਲ ਪਾਣੀ ਦਾ ਇਸਤੇਮਾਲ ਕਰਦਾ ਹੈ।

ਮੈਨਚੈਸਟਰ ਯੂਨਾਈਟਿਡ : ਮੈਨਚੈਸਟਰ ਯੂਨਾਈਟਿਡ ਗ੍ਰੀਨ ਐਨਰਜੀ ਖਰੀਦ ਕੇ ਇਸਤੇਮਾਲ ਕਰਦਾ ਹੈ। ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਦਾ। ਵੇਸਟ ਫੂਡ ਨੂੰ ਕੰਪੋਸਟ ਵਿਚ ਬਦਲਦਾ ਹੈ। ਮੀਂਹ ਦਾ ਪਾਣੀ ਅਤੇ ਗੰਦੇ ਪਾਣੀ ਨੂੰ ਰਿਸਾਈਕਲ ਕਰ ਸਟੇਡੀਅਮ ਵਿਚ ਇਸਤੇਮਾਲ ਕਰਦਾ ਹੈ। ਮੈਨਿਊ ਵਿਚ ਵੀਗਨ ਫੂਡ ਦਾ ਬਦਲ ਹੈ। ਕਲੱਬ ਦਾ ਸਾਲਾਨਾ ਕਾਰਬਨ ਨਿਕਾਸ 2 ਹਜ਼ਾਰ ਟਨ ਤਕ ਘੱਟ ਹੋ ਗਿਆ ਹੈ। ਇੰਨੇ ਕਾਰਬਨ ਦਾ ਨਿਕਾਸ 400 ਘਰ ਇਕ ਸਾਲ ਤਕ ਕਰਦੇ ਹਨ।

ਟਟੇਨਹੈਮ : ਟਟੇਨਹੈਮ ਨੇ ਟ੍ਰੇਨਿੰਗ ਸੈਂਟਰ ਦੀ ਛੱਤ 'ਤੇ ਬੂਟੇ ਲਗਾਏ ਹਨ। ਇਸ ਤੋਂ ਇਲਾਵਾ ਉਹ ਮੀਂਹ ਦੇ ਪਾਣੀ ਦਾ ਇਸਤੇਮਾਲ ਕਰਦਾ ਹੈ। ਪਬਲਿਕ ਟ੍ਰਾਂਸਪੋਰਟ ਨੂੰ ਵੀ ਪਰਮੋਟ ਕਰਦਾ ਹੈ। ਉਸ ਦੇ ਖਿਡਾਰੀ ਕਾਰ ਪੂਲਿੰਗ 'ਤੇ ਸਟੇਡੀਅਮ ਆਉਂਦੇ ਹਨ ਪਬਲਿਕ ਟ੍ਰਾਂਸਪੋਰਟ ਨੂੰ ਸਪੋਰਟ ਕਰਨ ਲਈ ਪ੍ਰਸ਼ੰਸਕਾਂ ਨੂੰ ਬੱਸ ਅਤੇ ਟ੍ਰੇਨ ਦੇ ਪਾਸ ਦਿੱਤੇ ਗਏ ਹਨ। ਘੱਟ ਪਾਣੀ ਇਸਤੇਮਾਲ ਕਰਨ ਵਾਲੇ ਵਾਸ਼ਰੂਮ ਅਤੇ ਵਾਟਰ ਹਾਰਵੇਸਟਿੰਗ ਸਿਸਟਮ ਹਨ।