ਤੀਰਅੰਦਾਜ਼ ਗੋਹੇਲਾ ਨੂੰ ਇਲਾਜ ਲਈ 2 ਲੱਖ ਰੁਪਏ ਦੇਵੇਗੀ ਸਰਕਾਰ

01/17/2018 1:45:17 AM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਰਾਸ਼ਟਰੀ ਪੱਧਰ ਦੀ ਮਹਿਲਾ ਤੀਰਅੰਦਾਜ਼ ਗੋਹੇਲਾ ਬੋਰੋ ਨੂੰ ਉਸ ਦੇ ਇਲਾਜ ਲਈ ਮੰਗਲਵਾਰ 2 ਲੱਖ ਰੁਪਏ ਦੀ ਵਿੱਤੀ ਰਾਸ਼ੀ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।
ਰਾਠੌਰ ਨੇ ਗੋਹੇਲਾ ਨੂੰ 2 ਲੱਖ ਰੁਪਏ ਦੀ ਵਿੱਤੀ ਰਾਸ਼ੀ ਖਿਡਾਰੀਆਂ ਲਈ ਗਠਿਤ ਪੰਡਿਤ  ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਫੰਡ ਯੋਜਨਾ ਤੋਂ ਜਾਰੀ ਕੀਤੀ।