ਅਰਪਿੰਦਰ ਦੀਆਂ ਨਜ਼ਰਾਂ ਟੋਕੀਓ ਓਲੰਪਿਕ ''ਚ ਖਿਤਾਬ ਜਿੱਤਣ ''ਤੇ

09/19/2018 10:44:52 AM

ਮੁੰਬਈ— ਏਸ਼ੀਆਈ ਖੇਡਾਂ 'ਚ ਸੋਨ ਤਮਗਾ ਹਾਸਲ ਕਰਨ ਵਾਲੇ ਟ੍ਰਿਪਲ ਜੰਪ ਖਿਡਾਰੀ ਅਰਪਿੰਦਰ ਸਿੰਘ ਦਾ ਟੀਚਾ 2020 'ਚ ਟੋਕੀਓ ਓਲੰਪਿਕ 'ਚ ਤਮਗਾ ਜਿੱਤਣਾ ਹੈ। ਆਈ.ਏ.ਏ.ਐੱਫ. ਕਾਂਟੀਨੈਂਟਲ ਕੱਪ 'ਚ ਭਾਰਤ ਲਈ ਤਮਗਾ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ ਅਰਪਿੰਦਰ ਨੂੰ ਓਲੰਪਿਕ ਤੋਂ ਪਹਿਲਾਂ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੀਆਂ ਤਿਆਰੀਆਂ ਨੂੰ ਜਾਂਚਣ ਦਾ ਮੌਕਾ ਮਿਲੇਗਾ।  

ਅਰਪਿੰਦਰ ਨੇ ਮੰਗਲਵਾਰ ਨੂੰ ਕਿਹਾ, ''ਇਹ ਸਾਲ ਮੇਰੇ ਲਈ ਸ਼ਾਨਦਾਰ ਰਿਹਾ। ਅਗਲੇ ਸਾਲ ਏਸ਼ੀਆਈ ਟ੍ਰੈਕ ਅਤੇ ਫੀਲਡ (ਐਥਲੈਟਿਕਸ ਚੈਂਪੀਅਨਸ਼ਿਪ) ਅਤੇ ਵਿਸ਼ਵ ਚੈਂਪੀਅਨਸ਼ਿਪ ਹੈ। ਮੈਨੂੰ ਇਨ੍ਹਾਂ ਟੂਰਨਾਮੈਂਟਾਂ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ।'' ਅਰਪਿੰਦਰ ਨੇ ਕਿਹਾ, ''ਮੇਰਾ ਟੀਚਾ ਟੋਕੀਓ ਓਲੰਪਿਕ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਉੱਥੇ ਤਮਗਾ ਹਾਸਲ ਕਰਾਂਗਾ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਓਲੰਪਿਕ 'ਚ ਪ੍ਰਤੀਯੋਗਿਤਾਵਾਂ ਦਾ ਪੱਧਰ ਏਸ਼ੀਆਈ ਖੇਡਾਂ ਤੋਂ ਕਾਫੀ ਜ਼ਿਆਦਾ ਹੋਵੇਗਾ। ਜੇਕਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ 'ਚ ਸਫਲ ਰਿਹਾ ਤਾਂ ਤਮਗਾ ਜਿੱਤ ਸਕਦਾ ਹਾਂ।