ਫੌਜ ਨੇ ਮੰਜੂਰ ਕੀਤੀ ਧੋਨੀ ਦੀ ਅਰਜ਼ੀ, ਕਸ਼ਮੀਰ 'ਚ 2 ਮਹੀਨੇ ਕਰਨਗੇ ਟ੍ਰੈਨਿੰਗ

07/21/2019 9:12:59 PM

ਨਵੀਂ ਦਿੱਲੀ— ਕ੍ਰਿਕਟ ਟੀਮ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਭਾਰਤੀ ਫੌਜ 'ਚ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਦੀ ਇਜ਼ਾਜਤ ਮਿਲ ਗਈ ਹੈ। ਆਰਮੀ ਚੀਫ ਬਿਪਿਨ ਰਾਵਤ ਨੇ ਧੋਨੀ ਨੂੰ ਇਸ ਦੀ ਇਜ਼ਾਜਤ ਦੇ ਦਿੱਤੀ ਹੈ। ਹੁਣ ਉਹ ਪੈਰਾਸ਼ੂਟ ਰੈਜੀਮੈਂਟ 'ਚ 2 ਮਹੀਨੇ ਟ੍ਰੇਨਿੰਗ ਕਰਨਗੇ। ਇਹ ਟ੍ਰੈਨਿੰਗ ਕਸ਼ਮੀਰ 'ਚ ਹੋ ਸਕਦੀ ਹੈ ਪਰ ਧੋਨੀ ਨੂੰ ਕਿਸੇ ਵੀ ਅਪ੍ਰੇਸ਼ਨ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ।


ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਅਨੁਭਵੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਗਾਮੀ ਵੈਸਟਇੰਡੀਜ਼ ਦੌਰੇ ਤੋਂ ਖੁਦ ਨੂੰ ਅਣਉਪਲਬਧ ਦੱਸਦੇ ਹੋਏ 2 ਮਹੀਨੇ ਦਾ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਧੋਨੀ ਨੇ ਬੀ. ਸੀ. ਸੀ. ਆਈ. ਨੂੰ ਆਪਣੇ ਫੈਸਲੇ ਦੇ ਵਾਰੇ 'ਚ ਦੱਸ ਦਿੱਤਾ ਹੈ ਤੇ ਕਿਹਾ ਕਿ ਹੁਣ ਉਹ ਆਰਮੀ 'ਚ ਪੈਰਾਸ਼ੂਟ ਰੈਜੀਮੇਂਟ ਨਾਲ ਜੁੜਣ ਜਾ ਰਹੇ ਹਨ।

Gurdeep Singh

This news is Content Editor Gurdeep Singh