ਅਰਜੁਨ ਪੁਰਸਕਾਰ ਜੇਤੂ ਅਭਿਸ਼ੇਕ ਵਰਮਾ ਦੀ ਕਾਰ ਹੋਈ ਚੋਰੀ

12/05/2019 11:52:13 PM

ਨਵੀਂ ਦਿੱਲੀ— ਅਰਜੁਨ ਪੁਰਸਕਾਰ ਹਾਸਲ ਕਰ ਚੁੱਕੇ ਤੀਰਅੰਦਾਜ਼ ਅਭਿਸ਼ੇਕ ਵਰਮਾ ਦੀ ਕਾਰ ਰੋਹਿੜੀ 'ਚ ਉਸਦੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਤੋਂ ਚੋਰੀ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਮਾਡਲ ਟਾਊਨ ਦੇ ਨਿਵਾਸੀ ਅਭਿਸ਼ੇਕ ਇਨਕਮ ਟੈਕਸ ਅਧਿਕਾਰੀ ਦੇ ਤੌਰ 'ਤੇ ਕੰਮ ਕਰਦੇ ਹਨ। ਉਸ ਨੇ ਇੰਚੀਓਨ 'ਚ 2014 ਏਸ਼ੀਆਈ ਖੇਡਾਂ 'ਚ ਰਜਤ ਚੌਹਾਨ ਤੇ ਸੰਦੀਪ ਕੁਮਾਰ ਦੇ ਨਾਲ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਪੁਰਸ਼ਾਂ ਦੀ ਵਿਅਕਤੀਗਤ ਕੰਪਾਊਂਡ ਮੁਕਾਬਲੇ 'ਚ ਵੀ ਚਾਂਦੀ ਤਮਗਾ ਆਪਣੇ ਨਾਂ ਕੀਤਾ ਸੀ। ਬੁੱਧਵਾਰ ਨੂੰ ਅਭਿਸ਼ੇਕ ਰੋਹਿੜੀ ਸੈਕਟਰ 8 'ਚ ਸਥਿਤ ਇਕ ਰਿਸ਼ਤੇਦਾਰਾਂ ਦੇ ਘਰ ਰਾਤ ਦੇ ਭੋਜਨ ਲਈ ਗਿਆ ਸੀ ਤੇ ਰਾਤ 10.18 ਦੇ ਕਰੀਬ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚਿਆ।
ਉਸ ਨੇ ਆਪਣੀ ਗੱਡੀ ਘਰ ਦੇ ਅੱਗੇ ਖੜ੍ਹੀ ਕਰ ਦਿੱਤੀ ਸੀ। ਅਭਿਸ਼ੇਕ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਵੀਰਵਾਰ ਦੀ ਸਵੇਰੇ ਜਦੋਂ ਮੈਂ ਆਪਣੀ ਕਾਰ ਦੇਖਣ ਗਿਆ ਤਾਂ ਉਹ ਉੱਥੇ ਨਹੀਂ ਸੀ। ਜਦੋਂ ਮੈਂ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਮੇਰੀ ਕਾਰ ਕਰੀਬ ਇਕ ਵਜੇ ਚੋਰੀ ਕੀਤੀ ਗਈ, ਬਾਅਦ 'ਚ ਮੈਂ ਪੁਲਸ ਨੂੰ ਦੱਸਿਆ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Gurdeep Singh

This news is Content Editor Gurdeep Singh