ਅਰਜੁਨ-ਸ਼ਲੋਕ ਜਰਮਨ ਓਪਨ ਦੇ ਮੁੱਖ ਡਰਾਅ ''ਚ

03/07/2018 11:34:09 AM

ਮੁਲਹੀਮ ਅਨ ਡਰ ਰੂਹਰ (ਜਰਮਨੀ)— ਬੈਡਮਿੰਟਨ ਇਕ ਵਿਸ਼ਵ ਪੱਧਰੀ ਖੇਡ ਹੈ।  ਇਹ ਵਿਸ਼ਵ 'ਚ ਕਾਫੀ ਲੋਕਪ੍ਰਿਯ ਖੇਡ ਹੈ। ਇਸ ਦੇ ਵਿਸ਼ਵ ਪੱਧਰੀ ਕਈ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਭਾਰਤੀ ਸ਼ਟਲਰ ਐੱਮ.ਆਰ. ਅਰਜੁਨ ਅਤੇ ਰਾਮਚੰਦਰ ਸ਼ਲੋਕ ਨੇ ਅੱਜ ਇੱਥੇ ਥਾਈਲੈਂਡ ਦੇ ਇੰਕਰਾਤ ਅਤੇ ਤਨੁਪਾਤ ਵੀਰੀਯੰਗਕੁਰਾ ਨੂੰ ਸਿੱਧੇ ਗੇਮ 'ਚ ਹਰਾ ਕੇ ਜਰਮਨ ਓਪਨ ਬੈਡਮਿੰਟਨ ਦੇ ਪੂਰਸ਼ ਡਬਲਜ਼ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ। 

ਅਰਜੁਨ ਅਤੇ ਰਾਮਚੰਦਰਨ ਨੇ ਇਸ 150,000 ਡਾਲਰ ਇਨਾਮੀ ਵਿਸ਼ਵ ਟੂਰ ਸੂਪਰ 300 ਟੂਰਨਾਮੈਂਟ ਦੇ ਇਕ ਤਰਫਾ ਮੁਕਾਬਲੇ 'ਚ ਇੰਕਰਾਤ ਤੇ ਤਨੁਪਾਤ ਨੂੰ 21-15, 21-16 ਨਾਲ ਹਰਾਇਆ। ਉਨ੍ਹਾਂ ਨੂੰ ਹਾਲਾਂਕਿ ਪਹਿਲੇ ਦੌਰ 'ਚ ਤੋਕੇਸ਼ੀ ਕਾਮੁਰਾ ਅਤੇ ਕੀਗੋ ਸੋਨੋਦਾ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨਾਲ ਭਿੜਨਾ ਹੋਵੇਗਾ। ਮੁੱਖ ਡਰਾਅ 'ਚ ਮਨੂੰ ਅਤਰੀ ਅਤੇ ਬੀ. ਸੁਮਿਤ ਰੈਡੀ ਦਾ ਸਾਹਮਣਾ ਪੁਰਸ਼ ਡਬਲਜ਼ 'ਚ ਡੈਨਮਾਰਕ ਦੇ ਕੁਲਾਈਫਾਇਰ ਕਾਸਪਰ ਐਂਟਨਸਨ ਅਤੇ ਨਿਕਲਾਸ ਨੋਹਰ ਨਾਲ ਹੋਵੇਗਾ।