ਹਾਂਗਕਾਂਗ ਓਪਨ : ਅਰਜੁਨ ਅਟਵਾਲ ਨੇ ਕੀਤੀ ਚੰਗੀ ਸ਼ੁਰੂਆਤ

11/23/2018 9:48:10 AM

ਨਵੀਂ ਦਿੱਲੀ— ਭਾਰਤ ਦੇ ਅਰਜੁਨ ਅਟਵਾਲ ਨੇ ਹਾਂਗਕਾਂਗ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇੱਥੇ 4 ਅੰਡਰ 66 ਦਾ ਕਾਰਡ ਖੇਡਿਆ। ਅਟਵਾਲ ਚੋਟੀ 'ਤੇ ਕਾਬਜ ਯੁਸਾਕੂ ਮੀਆਜਾਤੋ, ਆਸਟਰੇਲੀਆ ਦੇ ਜੈਸਨ ਸਕ੍ਰਾਈਵਨਰ ਅਤੇ ਇੰਗਲੈਂਡ ਦੇ ਐਰੋਨ ਰੇ ਤੋਂ ਇਕ ਸ਼ਾਟ ਪਿੱਛੇ ਹਨ। ਭਾਰਤੀ ਗੋਲਫਰ ਨੇ ਸਵੇਰੇ ਇਕ ਸਮੇਂ ਬੜ੍ਹਤ ਬਣਾਈ ਪਰ ਬਾਅਦ 'ਚ ਇਨ੍ਹਾਂ ਤਿੰਨਾਂ ਗੋਲਫਰਾਂ ਨੇ ਚੰਗੀ ਖੇਡ ਦਿਖਾ ਕੇ ਉਨ੍ਹਾਂ ਨੂੰ ਇਕ ਸ਼ਾਟ ਪਿੱਛੇ ਕਰ ਦਿੱਤਾ ਸੀ।

ਹੋਰਨਾਂ ਭਾਰਤੀਆਂ 'ਚ ਖਾਲਿਨ ਜੋਸ਼ੀ (68) ਸੰਯੁਕਤ ਨੌਵੇਂ, ਸ਼ੁਭੰਕਰ ਸ਼ਰਮਾ (69) ਸੰਯੁਕਤ 23ਵੇਂ, ਅਤੀਤੇਸ਼ ਸੰਧੂ ਅਤੇ ਐੱਸ.ਐੱਸ.ਪੀ. ਚੌਰਸੀਆ (70) ਸੰਯੁਕਤ 41ਵੇਂ, ਚਿਰਾਗ ਕੁਮਾਰ (71) ਸੰਯੁਕਤ 53ਵੇਂ, ਜੀਵ ਮਿਲਖਾ ਸਿੰਘ ਅਤੇ ਐੱਸ. ਚਿੱਕਾਰੰਗੱਪਾ (72) ਸੰਯੁਕਤ 72ਵੇਂ, ਸ਼ਿਵ ਕਪੂਰ ਅਤੇ ਵਿਰਾਜ ਮਦੱਪਾ ਸੰਯੁਕਤ 89ਵੇਂ, ਰਾਸ਼ਿਦ ਖਾਨ ਅਤੇ ਜੋਤੀ ਰੰਧਾਵਾ (75) ਸੰਯੁਕਤ 113ਵੇਂ ਸਥਾਨ 'ਤੇ ਹਨ।  

Tarsem Singh

This news is Content Editor Tarsem Singh