ਅਰਜੁਨ, ਰਿਤਵਿਕ ਸੰਯੁਕਤ ਰੂਪ ਨਾਲ ਸਿਖਰ ''ਤੇ

06/07/2018 7:42:32 PM

ਮੁੰਬਈ : ਫਿਡੇ ਮਾਸਟਰ ਐਰੀਗੇਸੀ ਅਰਜੁਨ ਅਤੇ ਰਾਜਾ ਰਿਤਵਿਕ ਆਰ. 11ਵੇਂ ਮੁੰਬਈ ਮੇਅਰ ਅੰਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ ਦੇ 6 ਵੇਂ ਦੌਰ ਦੇ ਬਾਅਦ ਸੰਯੁਕਤ ਰੂਪ ਨਾਲ ਸਿਖਰ 'ਤੇ ਚਲ ਰਹੇ ਹਨ। ਇਨ੍ਹਾਂ ਦੋਵਾਂ ਦੇ ਇਲਾਵਾ ਸਿਖਰ ਦਰਜਾ ਹਾਸਲ ਯੁਕ੍ਰੇਨ ਦੇ ਗ੍ਰੈਂਡਮਾਸਟਰ ਸਿਖਰ ਦਰਜਾ ਪ੍ਰਾਪਤ ਕ੍ਰਾਵਤਸਿਵ ਮਾਰਟਿਨ, ਵੇਅਤਨਾਮ ਦੇ ਗ੍ਰੈਂਡਮਾਸਟਰ ਤਰਾਨ ਤੁਆਨ ਮਿਨਹ ਅਤੇ ਤਾਜਿਕਿਸਤਾਨ ਦੇ ਗ੍ਰੈਡਮਾਸਟਰ ਅਮਾਨੋਤੋਵ ਫਾਰੁੱਖ ਵੀ ਸੰਯੁਕਤ ਰੂਪ ਨਾਲ ਸਿਖਰ 'ਤੇ ਚਲ ਰਹੇ ਹਨ। ਇਨ੍ਹਾਂ ਪੰਜਾਂ ਖਿਡਾਰੀਆਂ ਨੇ ਸੰਭਾਵਿਤ 6 'ਚੋਂ 4.5 ਅੰਕ ਹਾਸਲ ਕੀਤੇ।