ਅਰੀਬਾ ਲਾਹਿਟੀ ਸ਼ਾਟਗਨ ਵਿਸ਼ਵ ਕੱਪ ''ਚ ਮਹਿਲਾ ਸਕੀਟ ''ਚ ਰਹੀ 24ਵੇਂ ਸਥਾਨ ''ਤੇ

08/22/2019 3:47:10 AM

ਨਵੀਂ ਦਿੱਲੀ— ਭਾਰਤ ਦੀ ਨੌਜਵਾਨ ਨਿਸ਼ਾਨੇਬਾਜ਼ ਅਰੀਬਾ ਖਾਨ ਫਿਨਲੈਂਡ ਦੇ ਲਾਹਿਟੀ 'ਚ ਚੱਲ ਰਹੇ ਸ਼ਾਟਗਨ ਵਿਸ਼ਵ ਕੱਪ ਦੇ ਮਹਿਲਾ ਸਕੀਟ 'ਚ ਬੁੱਧਵਾਰ ਨੂੰ 24ਵੇਂ ਸਥਾਨ 'ਤੇ ਰਹੀ। ਆਈ. ਐੱਸ. ਐੱਸ. ਐੱਫ. ਦੇ ਸੀਨੀਅਰ ਪੱਧਰ ਦੇ ਵਿਸ਼ਵ ਕੱਪ 'ਚ ਪਹਿਲੀ ਵਾਰ ਹਿੱਸਾ ਲੈ ਰਹੀ ਅਰੀਬਾ ਨੇ ਕੁੱਲ 109 ਅੰਕ ਬਣਾਏ। ਉਨ੍ਹਾਂ ਨੇ ਇਸ ਦੇ ਸ਼ੁਰੂ 'ਚ ਇਟਲੀ ਦੇ ਲੋਨਾਟੋ 'ਚ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਈਗ ਦੌਰ 'ਚ ਵੀ ਇਨਾ ਸਕੋਰ ਬਣਾਇਆ ਸੀ। ਅਲੀਗੜ੍ਹ ਦੀ ਰਹਿਣ ਵਾਲੀ ਅਰੀਬਾ ਨੇ ਆਖਰੀ ਦੌਰ 'ਚ 25 'ਚੋਂ 24 ਸਕੋਰ ਬਣਾਇਆ ਪਰ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ। ਉਹ ਕੁਆਲੀਫਾਈਗ ਦੌਰ 'ਚ ਚੋਟੀ 'ਤੇ ਰਹੀ ਅਮਰੀਕੀ ਕੈਟਲਿਨ ਕੋਨੋਰ ਦੇ 118 ਅੰਕ 'ਚੋਂ 9 ਅੰਕ ਪਿੱਛੇ ਰਹੀ। ਸੋਨ ਤਮਗਾ ਹਾਲਾਂਕਿ ਚੀਨ ਦੀ ਮੇਂਗ ਵੇਈ ਨੇ ਜਿੱਤਿਆ ਤੇ ਟੋਕੀਓ ਓਲੰਪਿਕ ਦੇ ਲਈ ਕੋਟਾ ਸਥਾਨ ਹਾਸਲ ਕੀਤਾ। ਦੂਜਾ ਕੋਟਾ ਸਥਾਨ ਜਰਮਨੀ ਦੀ ਨੀਲ ਵਿਸਮੇਰ ਨੂੰ ਮਿਲਿਆ ਜੋ ਪੰਜਵੇਂ ਸਥਾਨ 'ਤੇ ਰਹੀ।  

Gurdeep Singh

This news is Content Editor Gurdeep Singh