ਲਿਓਨਿਲ ਮੇਸੀ ਦੇ ਦਮ ''ਤੇ ਅਰਜਨਟੀਨਾ ਨੇ ਇਟਲੀ ਨੂੰ ਹਰਾ ਕੇ ਜਿੱਤਿਆ Finalissima ਖ਼ਿਤਾਬ

06/03/2022 4:28:03 PM

ਸਪੋਰਟਸ ਡੈਸਕ- ਅਰਜਨਟੀਨਾ ਨੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਿਮਾ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਇਸ ਮੈਚ ਵਿਚ ਭਾਵੇਂ ਟੀਮ ਦੇ ਸਟਾਰ ਖਿਡਾਰੀ ਲਿਓਨਿਲ ਮੇਸੀ ਕੋਈ ਗੋਲ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਦੋ ਗੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਜ਼ਿਕਰਯੋਗ ਹੈ ਕਿ ਫਾਈਨਲਿਸਿਮਾ ਟਰਾਫੀ ਦੱਖਣੀ ਅਮਰੀਕਾ ਤੇ ਯੂਰਪੀ ਚੈਂਪੀਅਨ ਟੀਮ ਵਿਚਾਲੇ ਖੇਡੀ ਜਾਂਦੀ ਹੈ। ਇਸ ਤੋਂ ਪਹਿਲਾਂ ਅਰਜਨਟੀਨਾ ਵੱਲੋਂ ਲਾਉਤਾਰੋ ਮਾਰਟੀਨੇਜ ਨੇ 28ਵੇਂ ਮਿੰਟ ਵਿਚ ਮੈਸੀ ਦੇ ਪਾਸ 'ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਪਹਿਲਾ ਅੱਧ ਖ਼ਤਮ ਹੋਣ ਤੋਂ ਪਹਿਲਾਂ ਇੰਜਰੀ ਸਮੇਂ ਵਿਚ ਏਂਜੇਲ ਡੀ ਮਾਰੀਆ ਨੇ ਮਾਰਟੀਨੇਜ ਦੇ ਪਾਸ 'ਤੇ ਗੋਲ ਕਰ ਕੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। 

PunjabKesari

ਦੂਜੇ ਅੱਧ ਵਿਚ ਇਕ ਤਰ੍ਹਾਂ ਜਿੱਥੇ ਅਰਜਨਟੀਨਾ ਆਪਣੀ ਬੜ੍ਹਤ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਵਿਚ ਰਿਹਾ ਤਾਂ ਉਥੇ ਇਟਲੀ ਦੀ ਟੀਮ ਫ਼ਰਕ ਨੂੰ ਘੱਟ ਕਰਨ ਲਈ ਲੜੀ। ਹਾਲਾਂਕਿ ਇਟਲੀ ਦੀ ਟੀਮ ਨੂੰ ਕਾਮਯਾਬੀ ਨਹੀਂ ਮਿਲੀ ਪਰ ਅਰਜਨਟੀਨਾ ਦੇ ਪਾਉਲੇ ਡਿਬਾਲਾ ਨੇ ਮੈਸੀ ਦੇ ਪਾਸ 'ਤੇ ਇੰਜਰੀ ਸਮੇਂ ਵਿਚ ਗੋਲ ਕਰ ਕੇ ਮੈਚ ਇਕਤਰਫ਼ਾ ਬਣਾ ਦਿੱਤਾ।


Tarsem Singh

Content Editor

Related News