ਦਿੜ੍ਹਬਾ ਦੀ ਟੀਮ ਨੇ ਜਿੱਤੀ ਓਪਨ ਕਬੱਡੀ

04/01/2018 2:12:02 AM

ਸੰਦੌੜ (ਬੋਪਾਰਾਏ)— ਨੌਜਵਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਸ਼ੇਰਗੜ੍ਹ ਚੀਮਾ ਵੱਲੋਂ 2 ਦਿਨਾ ਕਬੱਡੀ ਟੂਰਨਾਮੈਂਟ ਧੂਮ-ਧੜੱਕੇ ਨਾਲ ਕਰਵਾਇਆ ਗਿਆ ।ਕਲੱਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਚੀਮਾ, ਪ੍ਰਧਾਨ ਸਿਕੰਦਰ ਸਿੰਘ, ਖਜ਼ਾਨਚੀ ਬਰਿੰਦਰ ਸਿੰਘ ਜੋਨੀ ਅਤੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਬੱਡੀ ਇਕ ਪਿੰਡ ਓਪਨ, ਕਬੱਡੀ 65 ਕਿਲੋ, ਕਬੱਡੀ 50 ਕਿਲੋ ਅਤੇ ਕਬੱਡੀ 42 ਕਿਲੋ ਭਾਰ ਵਰਗ ਵਿਚ 150 ਟੀਮਾਂ ਨੇ ਭਾਗ ਲਿਆ । ਟੂਰਨਾਮੈਂਟ ਦਾ ਉਦਘਾਟਨ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲਿਆਂ ਨੇ ਕੀਤਾ।
ਆਖਰੀ ਦਿਨ ਕਬੱਡੀ ਇਕ ਪਿੰਡ ਓਪਨ ਦੇ ਹੋਏ ਮੁਕਾਬਲਿਆਂ ਵਿਚ ਦਿੜ੍ਹਬਾ ਦੀ ਟੀਮ ਦੇ ਗੱਭਰੂਆਂ ਨੇ ਹਰਿਆਣਾ ਦੇ ਚੋਬਰਾਂ ਨੂੰ ਹਰਾ ਕੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ । ਕਬੱਡੀ ਖਿਡਾਰੀ ਗੁਰੀ ਧਲੇਰ ਅਤੇ ਗੋਰਾ ਸਰਹਾਲੀ ਮੰਡ ਨੂੰ ਸਰਵੋਤਮ ਧਾਵੀ ਅਤੇ ਕੁਲਬੀਰ ਛਪਾਰ ਨੂੰ ਸਰਵੋਤਮ ਜਾਫੀ ਚੁਣਿਆ ਗਿਆ।
ਕਬੱਡੀ ਜਗਤ ਦੇ ਉੱਘੇ ਬੁਲਾਰੇ ਬੱਬੂ ਖੰਨਾ, ਅਮਰੀਕ ਕੋਟਾ ਖੋਸਲਾ ਅਤੇ ਬਿੱਲਾ ਲਲਤੋਂ ਦੀ ਜਾਨਦਾਰ ਅਤੇ ਲੱਛੇਦਾਰ ਕੁਮੈਂਟਰੀ ਨੇ ਖੇਡ ਮੇਲੇ ਨੂੰ ਚਾਰ ਚੰਨ੍ਹ ਲਾ ਦਿੱਤੇ । ਕਬੱਡੀ ਓਪਨ ਦਾ ਪਹਿਲਾ ਇਨਾਮ ਨਰਿੰਦਰ ਸੋਹੀ ਅਤੇ ਪ੍ਰਦੀਪ ਸ਼ਰਮਾ ਵੱਲੋਂ ਦਿੱਤਾ ਗਿਆ ਜਦਕਿ ਦੂਜਾ ਇਨਾਮ ਪੰਜਾਬ ਸਪੋਰਟਸ ਕਲੱਬ ਸਿਆਟਲ ਵੱਲੋਂ ਦਿੱਤਾ ਗਿਆ। ਐੱਨ. ਆਰ. ਆਈ. ਭਰਾਵਾਂ ਗੋਗੀ ਯੂ. ਕੇ., ਗੁਰਮਿੰਦਰ ਥਿੰਦ ਯੂ. ਕੇ., ਬਿੱਟੂ ਚੀਮਾ ਕੈਨੇਡਾ, ਗੱਗੀ ਨਿਊਜ਼ੀਲੈਂਡ, ਪੱਪਾ ਧਾਲੀਵਾਲ ਸਰਪੰਚ ਕੈਨੇਡਾ, ਸਿਮਰ ਮਾਨ ਕੈਨੇਡਾ, ਬਿੱਟੂ ਧਨੋਆ ਕੈਨੇਡਾ, ਬਿੱਟੂ ਧਨੋਆ ਆਸਟਰੇਲੀਆ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। 
ਇਸ ਮੌਕੇ ਮੁਕੰਦ ਸਿੰਘ ਚੀਮਾ, ਸਾਬਕਾ ਸਰਪੰਚ ਹਰੀ ਸਿੰਘ ਚੀਮਾ, ਨਰਿੰਦਰ ਸਿੰਘ ਸੋਹੀ, ਲੋਪੀ ਸਰਪੰਚ, ਪ੍ਰਦੀਪ ਸ਼ਰਮਾ ਮਾਹੀ ਫੀਡ, ਗੁਰਮੇਲ ਸਿੰਘ ਚੀਮਾ, ਹਰਦੀਪ ਸਿੰਘ ਸਾਧਾ, ਸਵਰਨ ਸਿੰਘ ਕੈਨੇਡੀਅਨ, ਹਰਬੰਸ ਸਿੰਘ ਭੋਲਾ, ਕੁਲਜੀਤ ਸਿੰਘ ਬਾਪਲਾ ਕੈਨੇਡਾ, ਆੜ੍ਹਤੀਆ ਸੁਖਮਿੰਦਰ ਸਿੰਘ ਮਾਣਕੀ, ਵੈਦ ਨਰਿੰਦਰ ਸਿੰਘ ਦੁਲਮਾਂ, ਰਣਜੀਤ ਸਿੰਘ, ਜਗਤਾਰ ਸਿੰਘ ਤਾਰੀ, ਗੁਰਮੇਲ ਸਿੰਘ ਉਪਲ, ਦੀਪ ਲਵ, ਗੋਲਡੀ ਚੀਮਾ, ਗੁਰਜਿੰਦਰ ਸਿੰਘ ਵਿੱਕੀ, ਸਤਨਾਮ ਸਿੰਘ, ਰਾਜ ਸਿੰਘ ਚੀਮਾ, ਬਿੰਦਰ ਬਾਪਲਾ ਕੈਨੇਡਾ, ਬੇਅੰਤ ਸਿੰਘ ਸੇਖੋਂ, ਬਾਰਾ ਸਿੰਘ ਖੁਰਦ, ਡਾ. ਹਰਦੇਵ ਸਿੰਘ ਖੁਰਦ ਕੈਨੇਡਾ, ਦਲਜੀਤ ਸਿੰਘ ਚੀਮਾ, ਰਾਜਵੀਰ ਸਿੰਘ ਰਾਜੂ, ਕੁਲਜੀਤ ਸਿੰਘ ਕਾਲਾ, ਪਾਲਾ ਚੀਮਾ, ਜੱਸਾ ਚੀਮਾ, ਚਰਨਜੀਤ ਸਿੰਘ ਕਾਕਾ, ਬਲਬੀਰ ਸਿੰਘ ਬੀਰਾ, ਕਰਮ ਸਿੰਘ ਕੇ. ਐੱਸ. ਗਰੁੱਪ, ਲੱਕੀ ਭੂਦਨ, ਚਰਨਜੀਤ ਸਿੰਘ ਚੰਨਾ, ਰਤਨਦੀਪ ਸਿੰਘ ਮਿੰਟਾ, ਅਮਨਦੀਪ ਸਿੰਘ ਧੰਨਾ, ਡਾ. ਚਮਕੌਰ ਸਿੰਘ ਧਨੋਂ, ਕੈਪਟਨ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।