ਤੀਰਅੰਦਾਜ਼ਾਂ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਕੋਵਿਡ-19 ਟੀਕੇ ਦੀ ਦੂਜੀ ਖੁਰਾਕ

04/03/2021 5:26:50 PM

ਪੁਣੇ (ਭਾਸ਼ਾ) : ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਤੀਰਅੰਦਾਜ਼ਾਂ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਅਗਲੇ ਹਫ਼ਤੇ ਗੁਆਏਮਾਲਾ ਸਿਟੀ ’ਚ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਪੜਾਅ-1 ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤੀ ਜਾਵੇਗੀ। ਟੀਮ ਅਜੇ ਫੌਜੀ ਖੇਡ ਸੰਸਥਾਨ ’ਚ ਅਭਿਆਸ ਕਰ ਰਹੀ ਹੈ। ਵਿਸ਼ਵ ਕੱਪ ਦੇ ਪਹਿਲੇ ਪੜਾਅ ਦਾ ਆਯੋਜਨ 19 ਅਪ੍ਰੈਲ ਤੋਂ ਕੀਤਾ ਜਾਵੇਗਾ ਅਤੇ ਕੋਰੋਨਾ ਕਾਲ ’ਚ ਇਹ ਸੀਨੀਅਰ ਤੀਰਅੰਦਾਜ਼ਾਂ ਲਈ ਪਹਿਲਾ ਟੂਰਨਾਮੈਂਟ ਹੋਵੇਗਾ। ਤੀਰਅੰਦਾਜ਼ ਤਿੰਨ ਵਿਸ਼ਵ ਕੱਪਾਂ ’ਚ ਹਿੱਸਾ ਲੈਣਗੇ ਅਤੇ ਤੀਸਰਾ ਵਿਸ਼ਵ ਕੱਪ ਜੁਲਾਈ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਕੁਆਲੀਫਿਕੇਸ਼ਨ ਟੂਰਨਾਮੈਂਟ ਹੋਵੇਗਾ।

ਟੀਕਾਕਰਨ ਮੁਹਿੰਮ ਅਧੀਨ ਸੰਸਥਾ ਸਾਰੇ ਤੀਰਅੰਦਾਜ਼ਾਂ ਦਾ ਟੀਕਾਕਰਨ ਕਰਵਾ ਰਹੀ ਹੈ, ਜਿਸ ’ਚ ਅੱਠ ਮੁੱਖ ਭਾਰਤੀ ਪੁਰਸ਼ਾਂ ’ਚ ਅਤਨੂ ਦਾਸ, ਤਰੁਣਦੀਪ ਰਾਏ, ਪ੍ਰਵੀਨ ਜਾਧਵਨ ਅਤੇ ਬੀ. ਧੀਰਜ (ਰਿਜ਼ਰਵ) ਅਤੇ ਮਹਿਲਾਵਾਂ ’ਚ ਦੀਪਿਕਾ ਕੁਮਾਰੀ, ਅੰਕਿਤਾ ਭਗਤ, ਕੋਮੋਲਿਕਾ ਬਾਰੀ ਅਤੇ ਮਧੂ ਵੈਦਵਾਨ (ਰਿਜ਼ਰਵ) ਤੀਰਅੰਦਾਜ਼ ਸ਼ਾਮਿਲ ਹਨ। ਫੌਜੀ ਖੇਡ ਸੰਸਥਾਨ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਠ ਮਾਰਚ ਨੂੰ ਕੋਵਿਸ਼ੀਲਡ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ, ਜਦਕਿ ਦੂਸਰੀ ਖੁਰਾਕ ਅਗਲੇ ਹਫਤੇ 7 ਅਪ੍ਰੈਲ ਨੂੰ ਦਿੱਤੀ ਜਾਵੇਗੀ। ਹੁਣ ਤਕ ਭਾਰਤ ਨੇ ਪੁਰਸ਼ ਵਰਗ ’ਚ ਟੀਮ ਕੋਟਾ ਅਤੇ ਮਹਿਲਾ ਵਰਗ ’ਚ ਇਕ ਵਿਅਕਤੀਗਤ ਕੋਟਾ ਹਾਸਲ ਕਰ ਲਿਆ ਹੈ। ਮਹਿਲਾ ਟੀਮ ਕੋਲ ਕੁਆਲੀਫਾਈ ਕਰਨ ਦਾ ਆਖਰੀ ਮੌਕਾ ਪੈਰਿਸ ’ਚ 21 ਤੋਂ 27 ਜੂਨ ਤਕ ਹੋਣ ਵਾਲੇ ਵਿਸ਼ਵ ਕੱਪ ਦੇ ਤੀਜੇ ਪੜਾਅ ’ਚ ਹੋਵੇਗਾ।


Anuradha

Content Editor

Related News