ਜੋਫਰਾ ਆਰਚਰ ਨੇ KL Rahul ਨੂੰ ਦੱਸਿਆ ਟੀ-20 ਦਾ ਸਭ ਤੋਂ ਖਤਰਨਾਕ ਬੱਲੇਬਾਜ਼ (Video)

05/11/2020 12:26:20 PM

ਸਪੋਰਟਸ ਡੈਸਕ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਕੇ. ਐੱਲ. ਰਾਹੁਲ ਨੂੰ ਟੀ-20 ਦਾ ਸਭ ਤੋਂ ਮੁਸ਼ਕਿਲ ਬੱਲੇਬਾਜ਼ ਦੱਸਿਆ ਹੈ। ਉਸ ਨੇ ਭਾਰਤੀ ਸਟਾਈਲਿਸ਼ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀ-20 ਕ੍ਰਿਕਟ ਵਿਚ ਉਸ ਨੂੰ ਗੇਂਦਬਾਜ਼ ਕਰਨਾ ਸਭ ਤੋਂ ਮੁਸ਼ਕਿਲ ਹੁੰਦਾ ਹੈ। ਉਸ ਦਾ ਇਹ ਬਿਆਨ ਆਈ. ਪੀ. ਐੱਲ. ਦੇ ਕਈ ਸੀਜ਼ਨ ਵਿਚ ਇਸ ਓਪਨਰ ਬੱਲੇਬਾਜ਼ ਨੂੰ ਓਪਨਰ ਬੱਲੇਬਾਜ਼ ਨੂੰ ਗੇਂਦਬਾਜ਼ ਕਰਨ ਤੋਂ ਬਾਅਦ ਹੁਣ ਆਇਆ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਸਾਰੇ ਕ੍ਰਿਕਟ ਟੂਰਨਾਮੈਂਟ ਮੁਲਤਵੀ ਜਾਂ ਰੱਦ ਹਨ। ਆਈ. ਪੀ. ਐੱਲ. 2020 ਨੂੰ ਵੀ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕੀਤਾ ਜਾ ਚੁੱਕਾ ਹੈ। ਅਜਿਹੇ 'ਚ ਆਈ. ਪੀ. ਐੱਲ. ਫ੍ਰੈਂਚਾਈਜ਼ੀ ਅਤੇ ਖਿਡਾਰੀ ਫੈਂਸ ਦੇ ਨਾਲ ਜੁੜੇ ਰਹਿਣ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਇਸ ਸਖਤ ਵਿਚ ਰਾਜਸਥਾਨ ਰਾਇਲਜ਼ ਦੇ ਇਸ਼ ਸੋਢੀ ਵੀ ਟੀਮ ਦੇ ਸਾਥੀ ਖਿਡਾਰੀਆਂ ਦੇ ਇੰਟਰਵਿਊ ਲੈ ਰਹੇ ਹਨ। ਇਸ ਕੜੀ ਵਿਚ ਇਸ ਵਾਰ ਸੋਢੀ ਨੇ ਜੋਫਰਾ ਆਰਚਰ ਨਾਲ ਗੱਲਬਾਤ ਕੀਤੀ। 

PunjabKesari

ਕੇ. ਐੱਲ. ਰਾਹੁਲ ਨੇ ਕਿੰਗਜ਼ ਪੰਜਾਬ ਦੇ ਲਈ ਖੇਡਦਿਆਂ ਸੀਜ਼ਨ 2018-19 ਵਿਚ 659 ਅਤੇ 593 ਦੌੜਾਂ ਬਣਾਈਆਂ। ਪਿਛਲੇ ਸੀਜ਼ਨ ਵਿਚ ਰਾਹੁਲ ਇਸ ਟੂਰਨਾਮੈਂਟ ਵਿਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸੀ। ਉਸ ਨੇ ਇਕ ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਸੀ। ਜੋਫਰਾ ਆਰਚਰ ਨੇ ਰਾਜਸਥਾਨ ਰਾਇਲਜ਼ ਦੇ ਆਪਣੇ ਟੀਮ ਮੇਟ ਇਸ਼ ਸੋਢੀ ਨਾਲ ਗੱਲਬਾਤ ਵਿਚ ਕਿਹਾ ਕਿ ਯਕੀਨੀ ਤੌਰ ਤੇ ਕੇ. ਐੱਲ. ਰਾਹੁਲ ਨੂੰ ਗੇਂਦਬਾਜ਼ੀ ਕਰਨਾ ਸਭ ਤੋਂ ਮੁਸ਼ਕਿਲ ਹੈ। ਕਿੰਗਜ਼ ਇਲੈਵਨ ਵੱਲੋਂ ਬੱਲੇਬਾਜ਼ੀ ਕਰਦਿਆਂ ਮੈਨੂੰ ਉਸਨੂੰ ਕਈ ਵਾਰ ਗੇਂਦਬਾਜ਼ੀ ਦਾ ਮੌਕਾ ਮਿਲਿਆ। ਉਸ ਨੇ ਹਮੇਸ਼ਾ ਹੀ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।

ਆਈ. ਪੀ. ਐੱਲ. ਵਿਚ 2018 ਵਿਚ 38ਵਾਂ ਮੈਚ ਖੇਡਦਿਆਂ ਜੋਫਰਾ ਆਰਚਰ ਅਤੇ ਕੇ. ਐੱਲ. ਰਾਹੁਲ ਦਾ ਸਾਹਮਣਾ ਹੋਇਆ। ਰਾਹੁਲ ਨੇ ਇਸ ਮੈਚ ਵਿਚ 54 ਗੇਂਦਾਂ ਵਿਚ 84 ਦੌੜਾਂ ਦੀ ਪਾਰੀ ਖੇਡੀ। ਰਾਹੁਲ ਨੇ ਆਰਚਰ ਦੀ ਗੇਂਦਾਂ 'ਤੇ 2 ਛੱਕੇ ਅਤੇ 3 ਚੌਕੇ ਲਗਾਏ। ਉਸ ਦੇ ਆਖਰੀ ਓਵਰ ਵਿਚ ਰਾਹੁਲ ਨੇ ਖੇਡ ਖਤਮ ਕਰ ਦਿੱਤੀ। ਕਿੰਗਜ਼ ਇਲੈਵਨ ਪੰਜਾਬ ਨੇ ਇਹ ਮੈਚ 8 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ ਸੀ।


Ranjit

Content Editor

Related News