ਲਾਕਡਾਊਨ ਕਾਰਨ ਇਕ ਮਹੀਨੇ ਤੋਂ ਪੁਣੇ ''ਚ ਫਸੀ ਤੀਰਅੰਦਾਜ਼ ਰਿਧੀ ਨੂੰ ਭੇਜਿਆ ਗਿਆ ਘਰ

04/30/2020 4:16:15 PM

ਸਪੋਰਟਸ ਡੈਸਕ : ਟੋਕੀਓ ਓਲੰਪਿਕ ਦੇ ਲਈ ਚੁਣੀ ਜਾਣ ਵਾਲੀ ਟੀਮ ਦੇ ਦਾਅਵੇਦਾਰਾਂ ਵਿਚ ਸ਼ਾਮਲ 15 ਸਾਲ ਦੀ ਕੌਮਾਂਤਰੀ ਤੀਰਅੰਦਾਜ਼ ਰਿਧੀ ਨੂੰ ਪਣੇ ਤੋਂ ਕਰਨਾਲ ਲਈ ਰਵਾਨਾ ਕਰ ਦਿੱਤਾ ਗਿਆ ਹੈ। ਰਿਧੀ ਆਰਮੀ ਸਪੋਰਟਸ ਇੰਸਚੀਟਿਊਟ ਵਿਚ ਓਲੰਪਿਕ ਕੈਂਪ ਖਤਮ ਹੋਣ ਤੋਂ ਬਾਅਦ ਪੁਣੇ ਵਿਚ ਪਿਛਲੇ ਇਕ ਮਹੀਨੇ ਤੋਂ ਫਸੀ ਹੋਈ ਸੀ। ਉਸ ਨੇ ਆਰਚਰੀ ਐਸੋਸੀਏਸ਼ਨ ਆਫ ਇੰਡੀਆ ਤੋਂ ਉਸ ਨੂੰ ਪੁਣੇ ਤੋਂ ਕੱਢ ਕੇ ਕਰਨਾਲ ਪਹੁੰਚਾਉਣ ਦੀ ਬੇਨਤੀ ਕੀਤੀ ਸੀ। ਬੁੱਧਵਾਰ ਨੂੰ ਖੇਡ ਮੰਤਰਾਲਾ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਰਨਾਲ ਜ਼ਿਲਾ ਅਧਿਕਾਰੀ ਵੱਲੋਂ ਉਸ ਨੂੰ ਪਾਸ ਜਾਰੀ ਕੀਤਾ ਗਿਆ। ਉਹ ਬੁੱਧਵਾਰ ਦੀ ਸਵੇਰੇ ਹੀ ਪੁਣੇ ਤੋਂ ਕਰਨਾਲ ਦੇ ਲਈ ਰਵਾਨਾ ਹੋਈ ਹੈ। ਉਸ ਨੂੰ ਲੈਣ ਲਈ ਪਿਤਾ ਅਤੇ ਮਾਂ ਵੀ ਉੱਥੇ ਫਸ ਗਏ ਹਨ। ਪਿਤਾ ਮਨੋਜ ਕੁਮਾਰ ਨੇ ਏ. ਆਈ. ਤੋਂ ਉਨ੍ਹਾਂ ਨੂੰ ਪੁਣੇ ਤੋਂ ਕੱਢਣ ਦੀ ਬੇਨਤੀ ਕੀਤੀ ਸੀ। ਏ. ਆਈ. ਨੇ ਆਈ. ਓ. ਏ. ਅਤੇ ਸਾਈ ਨੂੰ ਰਿਧੀ ਦੀ ਮਦਦ ਕਰਨ ਦੇ ਲਈ ਕਿਹਾ ਸੀ। ਖੇਡ ਮੰਤਰਾਲਾ ਵੱਲੋਂ ਕਰਨਾਲ ਜ਼ਿਲਾ ਪ੍ਰਸ਼ਾਸਨ ਨੂੰ ਰਿਧੀ ਦੇ ਪਰਿਵਾਰ ਦਾ ਪਾਸ ਬਣਾਉਣ ਲਈ ਕਿਹਾ ਗਿਆ। ਜੋ ਅੱਜ ਜਾਰੀ ਕਰ ਦਿੱਤਾ ਗਿਆ।

Ranjit

This news is Content Editor Ranjit